ਨਾਗਰਿਕਤਾ ਦੇ ਮੁੱਦੇ ਉਪਰ ਜੈਸਿੰਡਾ ਅਤੇ ਸਕਾਟ ਮੋਰੀਸਨ ਵਿਚਾਲੇ ਪਹਿਲਾਂ ਬਹਿਸ ਪਰੰਤੂ ਹੁਣ ਦੋਹਾਂ ਤਰਫ ਤੋਂ ਵਰਤੀ ਗਈ ਨਰਮੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਇੱਕ ਅਜਿਹੀ ਮਹਿਲਾ ਜੋ ਕਿ ਨਿਊਜ਼ੀਲੈਂਡ ਵਿੱਚ ਜੰਮੀ ਪਲ਼ੀ ਅਤੇ ਫੇਰ ਆਸਟ੍ਰੇਲੀਆ ਵਿੱਚ ਰਹਿਣ ਤੋਂ ਬਾਅਦ ਟਰਕੀ ਚਲੀ ਗਈ ਅਤੇ ਉਥੇ ਉਸਨੂੰ ਪੁਲਿਸ ਵੱਲੋਂ ਆਤੰਕਵਾਦੀ ਕਾਨੂੰਨਾਂ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ, ਬਾਬਤ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵਿਚਾਲੇ ਤਿੱਖੀ ਬਹਿਸ ਹੋ ਜਾਣ ਤੋਂ ਬਾਅਦ ਦੋਹਾਂ ਦਾ ਰੁਖ ਨਰਮ ਹੋਇਆ ਹੈ ਅਤੇ ਦੋਹਾਂ ਨੇ ਮੁੜ ਤੋਂ ਇਸ ਬਾਬਤ ਫੋਨ ਕਾਲ ਕਰਕੇ ਸਕਾਰਾਤਮਕ ਬਾਤਚੀਤ ਕੀਤੀ ਹੈ। ਦਰਅਸਲ ਸੁਹਾਰਿਆ ਏਡਨ ਨਾਮ ਦੀ ਮਹਿਲਾ ਜੋ ਕਿ ਨਿਊਜ਼ੀਲੈਂਡ ਦੀ ਜੰਮ-ਪਲ਼ ਸੀ ਅਤੇ ਮਹਿਜ਼ 6 ਸਾਲਾਂ ਦੀ ਉਮਰ ਵਿੱਚ ਹੀ ਉਹ ਮੈਲਬੋਰਨ ਵਿੱਚ ਵਸ ਗਈ ਸੀ ਅਤੇ ਫੇਰ 2014 ਵਿੱਚ ਉਹ ਆਸਟ੍ਰੇਲੀਆ ਤੋਂ ਸੀਰੀਆ ਚਲੀ ਗਈ ਜੋ ਕਿ ਇੱਕ ਇਸਲਾਮਿਕ ਸਟੇਟ ਹੈ। ਇਸ ਦੌਰਾਨ ਉਸਦੀ ਦੋ ਯੁਵਕਾਂ ਨਾਲ ਸ਼ਾਦੀ ਹੋਈ ਅਤੇ ਦੋਹਾਂ ਦਾ ਹੀ ਦੇਹਾਂਤ ਹੋ ਗਿਆ ਅਤੇ ਉਸਦੇ ਤਿੰਨ ਬੱਚੇ ਸਨ ਅਤੇ ਇੱਕ ਬੱਚੇ ਦੀ ਵੀ ਨਿਮੂਨੀਆ ਹੋਣ ਕਾਰਨ ਮੌਤ ਹੋ ਗਈ ਅਤੇ ਹੁਣ ਉਸ ਦੇ ਨਾਲ ਦੋ ਬੱਚੇ ਵੀ ਹਨ ਅਤੇ ਉਹ ਸੀਰੀਆ ਦੀ ਪੁਲਿਸ ਦੀ ਹਿਰਾਸਤ ਵਿੱਚ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਮਹਿਲਾਵਾਂ ਕਿਸੇ ਕਿਸਮ ਦੀ ਆਤੰਕਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਨਹੀਂ ਹਨ ਅਤੇ ਇਸ ਵਾਸਤੇ ਉਕਤ ਮਹਿਲਾ ਨੂੰ ਤਰਸ ਦੇ ਆਧਾਰ ਤੇ ਛੁਡਾਉਣ ਵਾਸਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਮਿਲ ਕੇ ਕੋਈ ਕਦਮ ਚੁੱਕਣਾ ਚਾਹੀਦਾ ਹੈ ਪਰੰਤੂ ਦੂਸਰੇ ਪਾਸੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦਾ ਮੰਨਣਾ ਹੈ ਕਿ ਉਹ ਆਸਟ੍ਰੇਲੀਆ ਦੀ ਭਲਾਈ ਲਈ ਹੀ ਕੰਮ ਕਰਦੇ ਹਨ ਅਤੇ ਆਤੰਕਵਾਦੀ ਗਤੀਵਿਧੀਆਂ ਵਿੱਚ ਵਿਲੁੱਪਤ ਮਹਿਲਾ ਦਾ ਮਾਮਲਾ ਬਹੁਤ ਹੀ ਗੁੰਝਲਦਾਰ ਹੈ। ਦੋਹਾਂ ਪ੍ਰਧਾਨ ਮੰਤਰੀਆਂ ਦੀ ਤਲਖ਼ੀ ਤੋਂ ਬਾਅਦ ਹੁਣ ਦੋਹਾਂ ਦੀ ਆਪਸ ਵਿੱਚ ਮੁੜ ਤੋਂ ਵਾਰਤਾਲਾਪ ਹੋਈ ਹੈ ਅਤੇ ਇਸ ਦੇ ਸਕਾਰਾਤਮਕ ਸਿੱਟੇ ਨਿਕਲਣ ਦੀ ਉਮੀਦ ਜਤਾਈ ਜਾ ਰਹੀ ਹੈ।

Install Punjabi Akhbar App

Install
×