ਐਂਥਨੀ ਐਲਬਨੀਜ਼, ਜਦੋਂ ਦੇ ਪ੍ਰਧਾਨ ਮੰਤਰੀ ਬਣੇ ਹਨ ਤਾਂ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਦੂਸਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਆ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੋਵੇ ਅਤੇ ਇਸ ਮਾਣ ਨੂੰ ਹਾਸਿਲ ਕਰਨ ਵਾਲੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ -ਜੈਸਿੰਡਾ ਆਰਡਰਨ ਹਨ ਜੋ ਕਿ ਇਸ ਸਮੇਂ ਸਿਡਨੀ ਵਿੱਚ ਹਨ।
ਅੱਜ, ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਸਿਡਨੀ ਵਿੱਚ ਮੀਟਿੰਗ ਹੋ ਰਹੀ ਹੈ ਅਤੇ ਮੁੱਖ ਮੁੱਦਿਆਂ ਉਪਰ ਗੱਲਬਾਤ ਦੀਆਂ ਜੋ ਸੰਭਾਵਨਾਵਾਂ ਹਨ ਉਨ੍ਹਾਂ ਵਿੱਚ ਨਿਊਜ਼ੀਲੈਂਡ ਦੇ ਨਿਵਾਸੀਆਂ ਦੀ ਡਿਪੋਰਟੇਸ਼ਨ ਦਾ ਮੁੱਦਾ ਮੁੱਖ ਤੌਰ ਤੇ ਅਤੇ ਇਸਤੋਂ ਇਲਾਵਾਜ ਖੇਤਰਾਂ ਵਿੱਚ ਵੱਧ ਰਹੀ ਅੰਤਰ-ਰਾਸ਼ਟਰੀ ਟੈਨਸ਼ਨ, ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਇ ਬਾਈਡਨ ਵੱਲੋਂ ਬਣਾਈਆਂ ਗਈਆਂ ਤਜਵੀਜ਼ਾਂ ਆਦਿ ਸ਼ਾਮਿਲ ਹਨ।