‘ਜਬਰੀਆ ਜੋੜੀ’ ‘ਚ ਜਾਵੇਦ ਜਾਫਰੀ ਨਿਭਾਉਣਗੇ ਸਿਧਾਰਥ ਮਲਹੋਤਰਾ ਦੇ ਪਿਤਾ ਦੀ ਭੂਮਿਕਾ

 

Jabriya jodi
ਬਾਲੀਵੁੱਡ ਐਕਟਰ ਸਿਧਾਰਥ ਮਲਹੋਤਰਾ ਤੇ ਪਰਿਣੀਤੀ ਚੋਪੜਾ ਨੇ ਇਸ ਮਹੀਨੇ ਦੀ ਸ਼ੁਰੂਆਤ ਤੋਂ ਲਖਨਊ ਸ਼ਹਿਰ ‘ਚ ਆਪਣੀ ਅਗਲੀ ਫਿਲਮ ‘ਜਬਰੀਆ ਜੋੜੀ’ ਦੀ ਸ਼ੂਟਿੰਗ ਨਾਲ ਕਰ ਦਿੱਤੀ ਹੈ। ਸਾਲ 2016 ‘ਚ ਆਈ ਆਪਣੀ ਆਖਰੀ ਫਿਲਮ ਤੋਂ ਬਾਅਦ ਜਾਵੇਦ ਜਾਫਰੀ ਵੱਡੇ ਪਰਦੇ ‘ਤੇ ਇਕ ਵਾਰ ਵਾਪਸੀ ਕਰ ਰਹੇ ਹਨ। ਫਿਲਮ ‘ਚ ਉਹ ਸਿਧਾਰਥ ਮਲਹੋਤਰਾ ਦੇ ਪਿਤਾ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਆਪਣੇ ਕਿਰਦਾਰ ਨਾਲ ਜੁੜੀ ਜਾਣਕਾਰੀ ਸ਼ੇਅਰ ਕਰਦੇ ਹੋਏ ਜਾਵੇਦ ਨੇ ਦੱਸਿਆ, ”ਫਿਲਮ ‘ਚ ਮੇਰਾ ਕਿਰਦਾਰ ਬਿਹਾਰ ਤੋਂ ਤਾਲੁਕ ਰੱਖਣ ਵਾਲੇ ਇਕ ਖਰਾਬ ਗੈਂਗਸਟਰ ਦਾ ਹੈ।

ਇਹ ਇਕ ਬਹੁਤ ਹੀ ਰੋਚਕ, ਵਾਸਤਵਿਕ ਤੇ ਮਜੇਦਾਰ ਚਰਿੱਤਰ ਹੈ, ਜੋ ਕਹਾਣੀ ‘ਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।” ਏਕਤਾ ਕਪੂਰ ਤੇ ਸ਼ੈਲੇਸ਼ ਆਰ ਸਿੰਘ ਦੁਆਰਾ ਨਿਰਦੇਸ਼ਕ ਕਹਾਣੀ ਬਿਹਾਰ ‘ਚ ਸਥਿਤ ਹੈ, ਜਿਥੇ ਅਭਿਨੇਤਾ ਇਕ ਅਜਿਹੇ ਵਿਅਕਤੀ ਦੀ ਭੂਮਿਕਾ ਨਿਭਾ ਰਹੇ ਹਨ, ਜਿਸ ਨੇ ਆਪਣੇ ਬਚਪਨ ਦੇ ਪਿਆਰ ਪਰਿਣੀਤੀ ਨਾਲ ਮਿਲ ਕੇ ਲੜਿਆਂ ਦਾ ਕਿਡਨੈਪ ਕਰਦੇ ਹਨ। ਸਿਧਾਰਥ ਇਕ ਛੋਟੇ ਸ਼ਹਿਰ ਤੋਂ ਬਿਹਾਰੀ ਦੀ ਭੂਮਿਕਾ ਨਿਭਾ ਰਹੇ ਹਨ, ਜਦੋਂਕਿ ਫਿਲਮ ‘ਚ ਪਰਿਣੀਤੀ ਦਾ ਚਰਿੱਤਰ ਪੱਛਮ ਤੋਂ ਕਾਫੀ ਪ੍ਰਭਾਵਿਤ ਹੈ ਪਰ ਪਟਨਾ ਤੋਂ ਬਾਹਰ ਨਿਕਲਣ ‘ਚ ਅਸਫਲ ਹੈ।

ਦੋਵੇਂ ਕਾਫੀ ਦਿਲਚਸਪ ਕਿਰਦਾਰ ਨਿਭਾ ਰਹੇ ਹਨ। ਇਸ ਪ੍ਰੋਜੈਕਟ ਨਾਲ ਨਿਰਦੇਸ਼ਨ ਦੇ ਖੇਤਰ ‘ਚ ਡੈਬਿਊ ਕਰ ਰਹੇ ਨਿਰਦੇਸ਼ਕ ਪ੍ਰਸ਼ਾਂਤ ਸਿੰਘ ਨੇ ਹਾਲ ਹੀ ‘ਚ ਦੱਸਿਆ ਕਿ ਇਸ ਅਸਧਾਰਨ ਰੋਮਾਂਟਿਕ-ਨਾਟਕ ਦਾ ਆਈਡੀਆ ਸੰਜੀਵ ਝਾਅ ਦੁਆਰਾ ਸੁਝਾਏ ਗਈ ਇਕ ਲਾਈਨ ਤੋਂ ਵਿਚਾਰ ਆਇਆ, ਜਿਸ ਨੂੰ ਰਾਜ ਸ਼ਾਂਡਲਿਆ ਨਾਲ ਮਿਲ ਕੇ ਸਕ੍ਰਿਪਟ ਦਾ ਸਹਿ-ਲੇਖਣ ਕੀਤਾ ਹੈ।

ਨਿਰਮਾਤਾ ਅਕਤੂਬਰ-ਨਵੰਬਰ ਤੱਕ ਲਖਨਊ ਦਾ ਸ਼ੂਟਿੰਗ ਸ਼ੈਡਿਊਲ ਖਤਮ ਕਰਨ ਦਾ ਸੋਚ ਰਹੇ ਹਨ, ਜਿਸ ਤੋਂ ਬਾਅਦ ਪਟਨਾ ‘ਚ ਕੁਝ ਹਿੱਸਿਆਂ ਦੀ ਸ਼ੂਟਿੰਗ ਕੀਤੀ ਜਾਵੇਗੀ। ਬਾਲਾਜੀ ਮੋਸ਼ਨ ਪਿਕਚਰਸ ਤੇ ਸ਼ੈਲੇਸ਼ ਸਿੰਘ ਦੀ ਮੀਡੀਆ ਨੇਟ ਦੇ ਬੈਨਰ ਹੇਠ ਬਣੀ ਇਹ ਫਿਲਮ ਏਕਤਾ ਕਪੂਰ ਦੁਆਰਾ ਨਿਰਮਾਣਿਤ ਹੈ। ਪ੍ਰਸ਼ਾਂਤ ਸਿੰਘ ਦੁਆਰਾ ਨਿਰਦੇਸ਼ਿਤ ‘ਜਬਰੀਆ ਜੋੜੀ’ ਅਗਲੇ ਸਾਲ ਰਿਲੀਜ਼ ਹੋਵੇਗੀ।

( ਗੁਰਭਿੰਦਰ ਗੁਰੀ)

mworld8384@yahoo.com

Welcome to Punjabi Akhbar

Install Punjabi Akhbar
×
Enable Notifications    OK No thanks