ਜ਼ਰਾ ਧਿਆਨ ਨਾਲ ਬਈ….. ਨਿਊਜ਼ੀਲੈਂਡ ‘ਚ ਆਪਣੇ ਘਰ ਦੇ ਡ੍ਰਾਈਵ ਵੇਅ ਅੱਗੇ ਕਾਰ ਪਾਰਕ ਕਰਨ ‘ਤੇ ਵੀ ਮਿਲ ਸਕਦੀ ਹੈ ‘ਪਾਰਕਿੰਗ ਟਿਕਟ’

NZ PIC 6 April-1ਨਿਊਜ਼ੀਲੈਂਡ ਦੇਸ਼ ਆਪਣੇ ਕਾਨੂੰਨ ਦੀ ਮਰਿਯਾਦਾ ਕਿੰਨੀ ਬਣਾਈ ਰੱਖਦਾ ਹੈ, ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਕੋਈ ਆਪਣੇ ਬੰਦ ਪਏ ਡ੍ਰਾਈਵ ਵੇਅ ਦੇ ਅੱਗੇ ਵੀ ਕਾਰ ਪਾਰਕ ਕਰ ਦਿੰਦਾ ਹੈ ਤਾਂ ਉਸਨੂੰ ਜ਼ੁਰਮਾਨ ਹੋ ਸਕਦਾ ਹੈ। ਡੁਨੀਡਨ ਸ਼ਹਿਰ ਰਹਿੰਦੇ ਇਕ ਵਿਅਕਤੀ ਨੂੰ ਆਪਣੇ ਘਰ ਦੇ ਸਾਹਮਣੇ ਰਾਤ ਨੂੰ ਕਾਰ ਪਾਰਕ ਕਰਨ ਦੇ ਦੋਸ਼ ਅਧੀਨ ਹੁਣ ਤੱਕ 10 ਵਾਰ ਜ਼ੁਰਮਾਨਾ ਹੋ ਚੁੱਕਾ ਹੈ ਅਤੇ ਉਹ 1000 ਡਾਲਰ ਦੇ ਕਰੀਬ ਦੇ ਚੁੱਕਾ ਹੈ। ਪਰ ਪਿਉ ਦਾ ਪੁੱਤ ਹੱਟਦਾ ਇਹ ਵੀ ਨਹੀਂ। ਉਸਦੀ ਕਾਰ ਗਰਾਜ਼ ਸੜਕ ਉਤੇ ਖੁੱਲ੍ਹਦੀ ਹੈ ਅਤੇ ਉਹ ਕਾਰ ਗਰਾਜ ਦੇ ਸਾਹਮਣੇ ਲਗਾ ਦਿੰਦਾ ਹੈ ਪਰ ਕੌਂਸਿਲ ਇਸ ਨੂੰ ਕਾਨੂੰਨ ਦੀ ਅਵੱਗਿਆ ਮੰਨਦੀ ਹੈ ਅਤੇ ਤੜਕੇ-ਤੜਕੇ ਪਾਰਕਿੰਗ ਟਿਕਟ ਲਗਾ ਦਿੰਦੀ ਹੈ। ਪਾਰਕਿੰਗ ਵਾਰਡਨ ਇਸ ਵਿਅਕਤੀ ਨਾਲ ਗੱਲਬਾਤ ਕਰਨ ਦੀ ਬਜਾਏ ਟਿੱਕਟ ਲਗਾ ਕੇ ਚਲਦੇ ਬਣਦੇ ਹਨ। ਇਸ ਵਿਅਕਤੀ ਨੇ ਬਥੇਰਾ ਸਮਝਾਇਆ ਕਿ ਮੇਰੀ ਕਾਰ ਖੜੀ ਕਰਨ ਦੇ ਨਾਲ ਕਿਸੇ ਨੂੰ ਕੋਈ ਰੁਕਾਵਟ ਨਹੀਂ ਹੋ ਰਹੀ ਪਰ ਕੌਂਸਿਲ ਵਾਲੇ ਕਹਿੰਦੇ ਹਨ ਇਹ ਕਾਨੂੰਨ ਤੋੜਨ ਵਾਲੀ ਗੱਲ ਹੈ, ਜਿਸ ਕਰਕੇ ਇਸ ਉਤੇ ਕੋਈ ਵਿਚਾਰ ਨਹੀਂ ਹੋ ਸਕਦੀ। ਇਸ ਵਿਅਕਤੀ ਨੇ ਨਤੀਜਾ ਕੱਢਦਿਆਂ ਖਫਾ ਹੋ ਕੇ ਇਹੀ ਕਿਹਾ ‘ਇਟਸ ਰੀਅਲੀ ਨਾਨਸੈਂਸ’।

Install Punjabi Akhbar App

Install
×