ਆਰ ਟੀ ਆਈ ਸੰਸਥਾ ਵਲੋਂ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਦਾ ਫੈਸਲਾ

ਕੋਟਕਪੂਰਾ:- ਸਮਾਜ ਸੇਵੀ ਸੰਸਥਾ ਆਰਟੀਆਈ ਹਿਊਮਨ ਰਾਈਟਸ ਦੇ 15 ਸਾਲ ਸਫਲਤਾਪੂਰਵਕ ਪੂਰੇ ਹੋਣ ਦੀ ਖੁਸ਼ੀ ਵਿੱਚ ਰੱਖੀ ਮੀਟਿੰਗ ਦੌਰਾਨ ਪੁਰਾਣੇ ਮੈਂਬਰਾਂ ਫਤਿਹ ਸਿੰਘ ਖਾਲਸਾ, ਮੁਕਲ ਸ਼ਰਮਾ ਅਤੇ ਗੁਰਸ਼ਰਨ ਸਿੰਘ ਸੰਨੀ ਸਮੇਤ ਕੁਝ ਹੋਰ ਵਲੰਟੀਅਰਾਂ ਦੀ ਟੀਮ ਦਿੱਲੀ ਬਾਰਡਰ ‘ਤੇ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਅਤੇ ਕਿਸਾਨਾ ਦੀ ਮੱਦਦ ਕਰਨ ਦਾ ਫੈਸਲਾ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਸੁਨੀਸ਼ ਨਾਰੰਗ ਨੇ ਦੱਸਿਆ ਕਿ ਕਿਸਾਨ ਅੰਦੋਲਨ ਵਿੱਚ ਦੇਸ਼ ਭਰ ਦੇ ਹਰ ਵਰਗ ਨਾਲ ਜੁੜੇ ਲੋਕਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਕਿਸਾਨ ਵਰਗ ਇਕੱਲੀਆਂ ਫਸਲਾਂ ਜਾਂ ਆਪਣੀਆਂ ਜਮੀਨਾ ਬਚਾਉਣ ਦੀ ਲੜਾਈ ਨਹੀਂ ਲੜ ਰਿਹਾ ਬਲਕਿ ਆਉਣ ਵਾਲੀਆਂ ਨਸਲਾਂ ਅਰਥਾਤ ਨਵੀਂ ਪੀੜੀ ਦਾ ਭਵਿੱਖ ਸੁਰੱਖਿਅਤ ਬਣਾਉਣ ਦੀ ਲੜਾਈ ਲੜਨ ਲਈ ਯਤਨਸ਼ੀਲ ਹੈ। ਕੋਵਿਡ-19 ਕਾਰਨ ਬਾਕੀ ਅਹੁਦੇਦਾਰਾਂ ਅਤੇ ਵਲੰਟੀਅਰਾਂ ਨਾਲ ਵਰਚੂਅਲ ਮੀਟਿੰਗ ਕਰਦਿਆਂ ਸੁਨੀਸ਼ ਨਾਰੰਗ ਨੇ ਸਮੁੱਚੀ ਕਾਰਜਕਾਰਨੀ ਦੇ ਸੇਵਾ ਕਾਰਜਾਂ ਪ੍ਰਤੀ ਸੰਤੁਸ਼ਟੀ ਜਾਹਰ ਕਰਦਿਆਂ ਆਖਿਆ ਕਿ ਭਵਿੱਖ ‘ਚ ਵੀ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਨਿਰੰਤਰ ਜਾਰੀ ਰਹਿਣਗੇ।

Install Punjabi Akhbar App

Install
×