24 ਅਕਤੂਬਰ ਸ਼ਨੀਵਾਰ ਰਾਤ ਅਤੇ 25 ਅਕਤੂਬਰ ਐਤਵਾਰ ਦੀ ਸਵੇਰ ਬਦਲੇਗਾ ਯੂਰਪ ਦੀਆਂ ਘੜੀਆਂ ਦਾ ਟਾਈਮ

ਮਿਲਾਨ ਇਟਲੀ- 25 ਅਕਤੂਬਰ 2020 ਐਤਵਾਰ ਸਵੇਰ ਨੂੰ ਯੂਰਪ ਦੇ ਦੇਸ਼ਾਂ ਦੀਆਂ ਘੜੀਆਂ ਦਾ ਟਾਈਮ ਗਰਮੀਆਂ ਵਾਲੇ ਟਾਈਮ ਤੋਂ ਬਦਲ ਕੇ ਸਰਦੀਆਂ ਵਾਲੇ ਟਾਈਮ ਵਿੱਚ ਤਬਦੀਲ ਹੋ ਜਾਵੇਗਾ, ਹੁਣ ਇਹ ਘੜੀਆਂ ਪਿੱਛੇ ਨੂੰ ਘੁਮਾਈਆਂ ਜਾਣਗੀਆਂ, ਇਸੇ ਤਰਾਂ ਇਟਲੀ ਦੇ ਲੋਕ  ਜਦੋਂ ਸ਼ਨੀਵਾਰ ਦੀ ਰਾਤ ਅਤੇ ਐਤਵਾਰ ਦੀ ਸਵੇਰ ਦੇ 3 ਵਜੇ ਵੱਜਣਗੇ ਉਦੋਂ ਇਨ੍ਹਾਂ ਘੜੀਆਂ ਤੇ 2 ਵਜੇ ਦਾ ਟਾਈਮ ਤਬਦੀਲ ਕੀਤਾ ਜਾਵੇਗਾ , ਕੰਪਿਊਟਰ,  ਮੋਬਾਈਲ, ਟੈਬਲੇਟ, ਲੈਪਟਾਪ ,ਕਾਰਾਂ ਤੇ ਇਹ ਸਮਾਂ ਆਪਣੇ ਆਪ ਤਬਦੀਲ ਹੋ ਜਾਵੇਗਾ, ਜਦਕਿ ਦੀਵਾਰ  ਵਾਲੀਆਂ ਘੜੀਆਂ ਨੂੰ ਆਪ ਵਾਪਸ ਮੋੜਨਾ ਪਵੇਗਾ , ਸ਼ਨੀਵਾਰ ਰਾਤ ਅਤੇ ਐਤਵਾਰ ਦੀ ਸਵੇਰ ਇਸ ਵਾਰ ਯੂਰਪ ਦੇ ਲੋਕਾਂ ਨੂੰ ਇੱਕ ਘੰਟਾ ਵੱਧ ਸੌਣ ਨੂੰ ਵੀ ਮਿਲੇਗਾ ਹਾਲਾਂਕਿ ਇਨ੍ਹਾਂ ਦੇਸ਼ਾਂ ਦੇ ਵਿੱਚ ਇਸ ਟਾਈਮ ਸਬੰਧੀ ਬਦਲਣ ਨੂੰ ਕਾਫ਼ੀ ਜਿਆਦਾ ਆਪਸੀ ਮੱਤਭੇਦ ਹਨ, ਇੱਕ ਸਾਲ ਦੇ ਵਿੱਚ 2 ਵਾਰ ਇਹ ਦੇਸ਼ ਘੜੀਆਂ ਦਾ ਸਮਾਂ ਮਾਰਚ ਅਤੇ ਅਕਤੂਬਰ ਮਹੀਨਿਆਂ ਦੇ ਅਖੀਰਲੇ ਹਫ਼ਤੇ ਦੇ ਸ਼ਨੀਵਾਰ ਅਤੇ ਐਤਵਾਰ ਰਾਤ ਦੌਰਾਨ ਨੂੰ ਬਦਲਦੇ ਹਨ ਜਿਵੇਂ ਕਿ ਹੁਣ ਇਟਲੀ   ਵਿੱਚ ਇੰਡੀਆ ਦੇ ਟਾਈਮ ਤੋਂ 3:30 ਘੰਟੇ ( ਪਿੱਛੇ) ਦਾ ਫਰਕ ਹੈ, ਇਹ ਅਗਲੇ ਹਫਤੇ ਤੋਂ ਬਦਲ ਕੇ 4:30 ਘੰਟੇ ਵਿੱਚ ਤਬਦੀਲ ਹੋ ਜਾਵੇਗਾ, ਹਾਲਾਂਕਿ ਇਸ ਸਮੇਂ ਨੂੰ ਇਹ ਤਬਦੀਲ ਕਰਨਾ ਇਸ ਵਾਰ ਇਹ ਆਖਰੀ ਵਾਰ ਹੋ ਸਕਦਾ ਹੈ ਕਿਉਂਕਿ 2018 ਦੇ ਵਿੱਚ ਯੂਰਪੀਅਨ ਯੂਨੀਅਨ ਨੇ ਆਪਣੇ ਲੋਕਾਂ ਕੋਲੋਂ ਇਸ ਤਬਦੀਲੀ ਸਮੇਂ ਨੂੰ ਖਤਮ ਕਰਨ ਦੀ ਰਾਏ  ਮੰਗੀ ਸੀ ਜਿਸ ਵਿੱਚ 76% ਲੋਕਾਂ ਨੇ ਅਨੁਕੂਲ ਹੁੰਗਾਰਾ ਦਿੱਤਾ ਸੀ, ਜਿਸ ਤੇ ਸੂਤਰਾਂ ਅਨੁਸਾਰ 2021 ਵਿੱਚ ਕੋਈ ਨਵਾਂ ਫ਼ੈਸਲਾ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।

(ਦਲਜੀਤ ਮੱਕੜ) siitms@gmail.com

Install Punjabi Akhbar App

Install
×