ਸੁਪਰੀਮ ਕੋਰਟ ਵੱਲੋਂ ਇਟਲੀ ਦੇ ਜਲ ਸੈਨਿਕਾਂ ਦੀਆਂ ਅਪੀਲਾਂ ਖਾਰਜ

marinew

ਸੁਪਰੀਮ ਕੋਰਟ ਨੇ ਅੱਜ ਹੱਤਿਆ ਦੇ ਦੋਸ਼ੀ ਇਟਲੀ ਦੇ ਦੋ ਜਲ ਸੈਨਿਕਾਂ ਮੈਸੀਮਿਲਾਨੋ ਲਾਤੌਰ ਅਤੇ ਸਲਵਾਤੋਰ ਗਿਰੋਨ ਦੀਆਂ ਉਨ੍ਹਾਂ ਅਪੀਲਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ‘ਚ ਉਨ੍ਹਾਂ ਨੇ ਆਪਣੇ ਇਲਾਜ ਲਈ ਇਟਲੀ ਦੇ ਪ੍ਰਵਾਸ ‘ਚ ਵਾਧਾ ਕਰਨ ਤੇ ਗਿਰੋਨ ਨੇ ਕ੍ਰਿਸਮਸ ਮਨਾਉਣ ਸਬੰਧੀ ਕੁਝ ਦਿਨਾਂ ਲਈ ਆਪਣੇ ਦੇਸ਼ ਜਾਣ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਚ.ਐਲ. ਦੱਤੂ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਮੁਕੱਦਮਾ ਸ਼ੁਰੂ ਨਹੀਂ ਹੋਇਆ ਤੇ ਨਾ ਹੀ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ। ਇਸ ਲਈ ਸਾਨੂੰ ਖੇਦ ਹੈ। ਇਸ ਬੈਂਚ ‘ਚ ਜੱਜ ਐਮ.ਬੀ. ਲੌਕੁਰ ਅਤੇ ਜੱਜ ਏ.ਕੇ. ਸੀਕਰੀ ਵੀ ਸਨ। ਬੈਂਚ ਨੇ ਕਿਹਾ ਕਿ ਲਾਤੌਰ ਨੂੰ ਆਉਣ ਦਿਉ ਅਤੇ ਦੋਸ਼ ਪੱਤਰ ਦਾਖਲ ਹੋਣ ਦਿਉ, ਤੁਸੀਂ ਜਾਣਦੇ ਹੋ ਕਿ ਦੋਸ਼ੀ ਦੀ ਗੈਰ-ਮੌਜੂਦਗੀ ‘ਚ ਦੋਸ਼ ਪੱਤਰ ਦਾਖਲ ਨਹੀਂ ਕੀਤਾ ਜਾ ਸਕਦਾ। ਜਲ ਸੈਨਿਕਾਂ ਦੀ ਵਕੀਲ ਸੋਲੀ ਸੋਰਾਬਜੀ ਨੇ ਕਿਹਾ ਕਿ ਇਟਲੀ ‘ਚ 8 ਜਨਵਰੀ, 2015 ਨੂੰ ਲਾਤੌਰ ਦਾ ਦਿਲ ਦਾ ਆਪਰੇਸ਼ਨ ਹੋਣਾ ਹੈ ਤੇ ਉਸ ਨੂੰ ਦੋ ਮਹੀਨੇ ਹੋਰ ਰਹਿਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਬਾਅਦ ‘ਚ ਇਤਾਲਵੀ ਮਰੀਨਾਂ ਦੇ ਵਕੀਲ ਨੇ ਅਪੀਲਾਂ ਨੂੰ ਵਾਪਸ ਲੈ ਲਿਆ।