ਸਕੀਇੰਗ ਜਗਤ ਵਿੱਚ ਮਾਯੂਸੀ: ਇਟਲੀ ਦੀ ਸੰਸਾਰ ਪ੍ਰਸਿੱਧ ਖਿਡਾਰੀ ਐਲੇਨਾ ਫੈਨਸ਼ਿਨੀ ਦੀ ਮੌਤ

ਇਟਲੀ ਦੀ ਵਿਸ਼ਵ ਪੱਧਰ ਉਪਰ ਆਪਣੀ ਖੇਡ ਨਾਲ ਝੰਡਾ ਲਹਿਰਾਉਣ ਵਾਲੀ ਖਿਡਾਰਨ 37 ਸਾਲਾਂ ਦੀ ਐਲੇਨਾ ਫੈਨਸ਼ਿਨੀ, ਦੀ ਅਚਾਨਕ ਮੌਤ ਕਾਰਨ ਸੰਸਾਰ ਭਰ ਦੇ ਸਕੀਇੰਗ ਜਗਤ ਵਿੱਚ ਮਾਯੂਸੀ ਛਾ ਗਈ ਹੈ ਅਤੇ ਹਰ ਤਰਫੋਂ ਐਲੇਨਾ ਦੀ ਮੌਤ ਉਪਰ ਦੁੱਖ ਜਾਹਿਰ ਕੀਤਾ ਜਾ ਰਿਹਾ ਹੈ।
ਸਰਦ ਰੁੱਤ ਦੀਆਂ ਖੇਡਾਂ ਦੀ ਫੈਡਰੇਸ਼ਨ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਐਲੇਨਾ ਆਪਣੇ ਘਰ -ਸੋਲੈਟੋ (ਨਜ਼ਦੀਕ ਬਰੈਸੀਆ) ਵਿੱਚ ਹੀ ਸੀ ਜਿੱਥੇ ਕਿ ਬੀਤੇ ਕੱਲ੍ਹ, ਬੁੱਧਵਾਰ 8 ਫਰਵਰੀ ਨੂੰ ਉਸਨੇ ਆਪਣੇ ਆਖਰੀ ਸਾਹ ਲਏ।
ਇਹ ਇੱਕ ਸੰਯੋਗ ਹੀ ਹੈ ਕਿ ਬੀਤੇ ਦਿਨ ਹੀ ਐਲੇਨਾ ਦੇ ਨਾਲ ਦੀ ਖਿਡਾਰਨ ਇਟਲੀ ਦੀ ਹੀ ਮਾਰਟਾ ਬੈਸੀਨੋ ਨੇ ਫਰਾਂਸ ਦੇ ਮੈਰੀਬਲ ਵਿਖੇ ਹੋਈ ਸੁਪਰ-ਜੀ ਵਰਲਡ ਚੈਂਪਿਅਨਸ਼ਿਪ ਜਿੱਤੀ ਹੈ ਅਤੇ ਸੋਨ ਤਮਗਾ ਹਾਸਿਲ ਕੀਤਾ ਹੈ। ਅਤੇ ਮਹਿਜ਼ ਦੋ ਦਿਨ ਪਹਿਲਾਂ ਹੀ ਉਸਦੀ ਇੱਕ ਹੋਰ ਖਿਡਾਰਨ ਸਾਥੀ ਫੇਡਰਿਕਾ ਬ੍ਰਿਗਨੋਨ ਨੇ ਵੀ ਸੋਨ ਤਮਗਾ ਹਾਸਿਲ ਕੀਤਾ ਹੈ।
ਐਲੇਨਾ ਇੱਕ ਬਹੁਤ ਹੀ ਵਧੀਆ ਖਿਡਾਰਨ ਸੀ ਪਰੰਤੂ ੳਸਦੇ ਸਰੀਰ ਵਿੱਚ ਹੋਏ ਟਿਊਮਰ ਨੇ ਉਸਦੇ ਸਾਰੇ ਸੁਨਹਿਰੀ ਭਵਿੱਖ ਨੂੰ ਖ਼ਤਮ ਕਰਕੇ ਰੱਖ ਦਿੱਤਾ ਅਤੇ ਇਹੀ ਟਿਊਮਰ ਉਸਦੀ ਮੌਤ ਦਾ ਕਾਰਨ ਵੀ ਬਣਿਆ।