ਇਟਲੀ ਜਲ ਸੈਨਿਕਾਂ ਨੇ 135 ਸ਼ਰਨਾਰਥੀਆਂ ਨੂੰ ਬਚਾਇਆ

ਇਟਲੀ ਦੇ ਜਲ ਸੈਨਿਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਮੁੰਦਰ ਤੋਂ 45 ਸ਼ਰਨਾਰਥੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਜਦਕਿ ਭੂਮੱਧ ਸਾਗਰ ਤੋਂ ਲਗਾਤਾਰ ਆ ਰਹੇ ਸ਼ਰਨਾਰਥੀਆਂ ਵਿਚੋਂ 135 ਨੂੰ ਜਿੰਦਾ ਬਚਾਇਆ ਗਿਆ ਹੈ। ਇਟਲੀ ਜਲ ਸੈਨਾ ਨੇ ਟਵੀਟ ਕਰਕੇ ਕਿਹਾ ਹੈ ਕਿ ਉਹ ਲਾਪਤਾ ਲੋਕਾਂ ਦੀ ਲਗਾਤਾਰ ਤਲਾਸ਼ ਕਰ ਰਹੇ ਹਨ।