ਵਿਦਿਆਰਥੀਆਂ ਲਈ IT ਦੀਆਂ ਕਿੱਟਾਂ ਵੰਡਣ ਦਾ ਪ੍ਰੋਗਰਾਮ ਆਯੋਜਿਤ

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗੋਬਿੰਦਗੜ੍ਹ ਖੋਖਰ ਵਿਖੇ ਪ੍ਰਿੰਸੀਪਲ ਸਰਦਾਰ ਇਕਬਾਲ ਸਿੰਘ ਦੀ ਅਗਵਾਈ ਵਿਚ IT ਵਿਸ਼ੇ ਦੇ ਵਿਦਿਆਰਥੀਆਂ ਲਈ ਸਰਕਾਰ ਵੱਲੋਂ IT ਦੀਆਂ ਕਿੱਟਾਂ ਵੰਡਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ । IT ਦੇ ਇੰਚਾਰਜ ਮੈਡਮ ਪੂਜਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਅਪਣੇ ਟਰੇਡ ਵਿਚ ਸਿੱਖਣ ਹੁਨਰ ਨੂੰ ਉਭਾਰਨ ਲਈ ਸਿਖਲਾਈ ਸਮੱਗਰੀ ਕਿੱਟਾਂ ਦਿੱਤੀਆਂ ਗਈਆਂ ਹਨ। ਕਿੱਟਾਂ ਵੰਡਣ ਦੀ ਰਸਮ SMC ਚੇਅਰਮੈਨ ਸਰਦਾਰ ਹਰਵਿੰਦਰ ਸਿੰਘ, ਮੈਂਬਰ ਪੰਚਾਇਤ ਪਰਮਜੀਤ ਸਿੰਘ, ਮੈਂਬਰ ਹਰਵਿੰਦਰ ਸਿੰਘ (ਗੋਰਾ) ਨੇ ਨਿਭਾਈ।
ਇਸ ਮੌਕੇ ਮਾਸਟਰ ਪ੍ਰੇਮ ਸਰੂਪ, ਤਰਸੇਮ ਸਿੰਘ, ਮੈਡਮ ਗੁਰਮੀਤ ਕੌਰ, ਦਰਸ਼ਨ ਸਿੰਘ ਅਤੇ ਦੀਪਕ ਕੁਮਾਰ,ਜਸਵਿੰਦਰ ਸਿੰਘ ,ਨੀਰਜ ਯਾਦਵ, ਗੁਰਮਨਪ੍ਰੀਤ ਸਿੰਘ ਹਾਜ਼ਰ ਸਨ।

Install Punjabi Akhbar App

Install
×