ਇਸਰਾਈਲ ਦੀ ਗੋਲਾਬਾਰੀ ‘ਚ 160 ਫਿਲਸਤੀਨੀ ਮਾਰੇ ਗਏ

israel_2250841b

ਇਸਰਾਈਲ ਦੀ ਭਾਰੀ ਗੋਲਾਬਾਰੀ ਕਾਰਨ ਗਾਜ਼ਾ ‘ਚ ਘੱਟੋ-ਘੱਟ 160 ਲੋਕਾਂ ਦੀ ਮੌਤ ਹੋ ਗਈ ਜਦਕਿ ਫਿਲਸਤੀਨੀ ਅੱਤਵਾਦੀ ਸੰਗਠਨਾਂ ਦੇ ਹਮਲੇ ‘ਚ ਇਸਰਾਈਲ ਦੇ ਦੋ ਸੈਨਿਕਾਂ ਦੀ ਵੀ ਮੌਤ ਹੋਈ ਹੈ ਅਤੇ ਇਕ ਦੇ ਅਗਵਾ ਹੋਣ ਦਾ ਸ਼ੱਕ ਜਾਹਰ ਕੀਤਾ ਜਾ ਰਿਹਾ ਹੈ। ਮਨੁੱਖੀ ਸੰਘਰਸ਼ ਵਿਰਾਮ ਅੱਜ ਸਵੇਰੇ ਸ਼ੁਰੂ ਹੋਣ ਦੇ ਦੋ ਘੰਟਿਆਂ ਬਾਅਦ ਹੀ ਟੁੱਟ ਗਿਆ। ਗਾਜ਼ਾ ਪੱਟੀ ‘ਚ ਇਸਰਾਈਲ ਅਤੇ ਫਿਲਸਤੀਨੀ ਅੱਤਵਾਦੀ ਸੰਗਠਨਾਂ ਵਿਚਕਾਰ ਤਿੰਨ ਹਫਤਿਆਂ ਤੋਂ ਵੀ ਜਿਆਦਾ ਦਿਨਾਂ ਤੋਂ ਜਾਰੀ ਸੰਘਰਸ਼ ਦੀ ਸਮਾਪਤੀ ਲਈ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਨਾਲ ਜੰਗਬੰਦੀ ਹੋਈ ਸੀ। ਇਸ ਵਿਚਕਾਰ ਸੰਯੁਕਤ ਰਾਸ਼ਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਜਨਰਲ ਸਕੱਤਰ ਬਾਨ ਕੀ ਮੂਨ ਨੇ ਇਸ ਜੰਗਬੰਦੀ ਦੀ ਉਲੰਘਣਾ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਹੁਣ ਤੱਕ 1600 ਫਿਲਸਤੀਨੀਆਂ ਨੇ ਆਪਣੀ ਜਾਨ ਗਵਾਈ ਹੈ।

Install Punjabi Akhbar App

Install
×