ਆਈ.ਐਸ.ਆਈ.ਐਸ. ਨੇ ਵਿਆਹ ਤੋਂ ਇਨਕਾਰ ਕਰਨ ਵਾਲੀਆਂ 150 ਮਹਿਲਾਵਾਂ ਨੂੰ ਉਤਾਰਿਆ ਮੌਤ ਦੇ ਘਾਟ

isis

ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਇਕ ਵਾਰ ਫਿਰ ਦਰਦਨਾਕ ਅਤੇ ਜ਼ਾਲਮਾਨਾ ਚਿਹਰਾ ਸਾਹਮਣੇ ਆਇਆ ਹੈ। ਖ਼ਬਰ ਏਜੰਸੀਆਂ ਮੁਤਾਬਿਕ ਇਰਾਕ ‘ਚ ਇਸਲਾਮਿਕ ਅੱਤਵਾਦੀਆਂ ਨਾਲ ਸ਼ਾਦੀ ਤੋਂ ਇਨਕਾਰ ਕਰਨ ‘ਤੇ 150 ਤੋਂ ਜ਼ਿਆਦਾ ਮਹਿਲਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਨ੍ਹਾਂ ‘ਚ ਕੁਝ ਮਹਿਲਾਵਾਂ ਗਰਭਵਤੀ ਵੀ ਸਨ। ਇਸਲਾਮਿਕ ਸਟੇਟ ਨੇ ਇਰਾਕ ਦੇ ਪੱਛਮੀ ਸੂਬੇ ਅਲ ਅਨਬਰ ਦੇ ਫਲੂਜਾ ‘ਚ ਘੱਟ ਤੋਂ ਘੱਟ 150 ਮਹਿਲਾਵਾਂ ਨੂੰ ਸਿਰਫ ਇਸ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਨ੍ਹਾਂ ਮਹਿਲਾਵਾਂ ਨੇ ਅੱਤਵਾਦੀਆਂ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਰਿਪੋਰਟ ਮੁਤਾਬਿਕ ਮਹਿਲਾਵਾਂ ਨੂੰ ਇਕ ਕਤਾਰ ‘ਚ ਖੜੇ ਕਰਕੇ ਉਨ੍ਹਾਂ ਦੀ ਇਕ-ਇਕ ਕਰਕੇ ਹੱਤਿਆ ਕਰ ਦਿੱਤੀ। ਇਨ੍ਹਾਂ ਹੱਤਿਆਵਾਂ ਦੀ ਪੁਸ਼ਟੀ ਇਰਾਕ ਦੀ ਖ਼ਬਰ ਏਜੰਸੀਆਂ ਅਤੇ ਤੁਰਕੀ ਦੇ ਮਨੁੱਖੀ ਅਧਿਕਾਰ ਮੰਤਰਾਲਾ ਨੇ ਕੀਤੀ ਹੈ। ਵਿਆਹ ਤੋਂ ਇਨਕਾਰ ‘ਤੇ 150 ਮਹਿਲਾਵਾਂ ਦੀ ਹੱਤਿਆ ਤੋਂ ਪਹਿਲਾ ਪਿਛਲੇ ਮਹੀਨੇ ਵੀ ਇਸਲਾਮਿਕ ਅੱਤਵਾਦੀਆਂ ਨੇ ਇਥੋਂ ਦੇ ਸਥਾਨਿਕ ਨਿਵਾਸੀਆਂ ਵਿਚੋਂ 50 ਲੋਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਸੀ। ਇਨ੍ਹਾਂ ਵਿਚੋਂ ਕੁਝ ਬੱਚੇ ਵੀ ਸਨ।

Install Punjabi Akhbar App

Install
×