ਸਕਾਲਰਸ਼ਿੱਪ: ਪੌੜੀ ਪੜ੍ਹਨ ਲਈ – ਈਸ਼ਾ ਸਿੰਘ ਨੇ ਮੈਡੀਕਲ ਦੀ ਪੜ੍ਹਾਈ ਵਾਸਤੇ 6000 ਡਾਲਰ ਓਟਾਗੋ ਯੂਨੀਵਰਿਸਟੀ ਦੀ ਜਿੱਤੀ ਸਕਾਲਰਸ਼ਿਪ

NZ PIC 5 Nov-2
(ਮੂਲ ਨਾਲੋਂ ਵਿਆਜ ਪਿਆਰਾ: ਦਾਦਾ ਸ. ਅਜੀਤ ਸਿੰਘ ਪੋਤਰੀ ਈਸ਼ਾ ਸਿੰਘ ਨਾਲ)

ਔਕਲੈਂਡ 5 ਨਵੰਬਰ -ਜਿਹੜੇ ਮੁਲਕ ਆਪਣੇ ਦੇਸ਼ ਦੇ ਬੱਚਿਆਂ ਨੂੰ ਪੜ੍ਹਾਈ ਦੇ ਮਾਪਦੰਢਾਂ ਉਤੇ ਪਛਾਣ ਕੇ ਉਚ ਸੇਵਾਵਾਂ ਉਤੇ ਵੇਖਣਾ ਚਾਹੁੰਦੇ ਹਨ, ਉਹ ਆਪਣੀ ਪਾਰਖੂ ਨਜ਼ਰ ਅਜਿਹੇ ਪ੍ਰਤਿਭਾਵਾਨ ਬੱਚਿਆਂ ਉਤੇ ਬਣਾਈ ਰੱਖਦੇ ਹਨ। ਬਹੁਤ ਸਾਰੇ ਅਦਾਰੇ ਹਨ ਜਿਹੜੇ ਅਜਿਹੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਸਕਾਲਰਸ਼ਿਪ ਦੇ ਕੇ ਪੜ੍ਹਾਈ ਦੀ ਪੌੜੀ ਚੜ੍ਹਨ ਵਾਸਤੇ ਮਦਦ ਕਰਦੇ ਹਨ। ਪੰਜਾਬੀ ਕੁੜੀ ਈਸ਼ਾ ਸਿੰਘ ਜਿਹੜੀ ਕਿ ਪਹਿਲਾਂ ਵੀ ਜੂਨ ਮਹੀਨੇ ਗਵਰਨਰ ਪੱਧਰ ਦਾ  ‘ਕੁਈਨਜ਼ ਗਾਈਡ ਐਵਾਰਡ’ (ਗਰਲਗਾਈਡਿੰਗ) ਜਿੱਤ ਚੁੱਕੀ ਹੈ, ਨੂੰ ਓਟਾਗੋ ਯੂਨੀਵਰਸਿਟੀ ਦੇ ਵਿਚ ਉਚ ਪੜ੍ਹਾਈ ਦੇ ਲਈ ‘ਲੀਡਰਜ਼ ਆਫ ਟੂਮਾਰੋ ਐਂਟਰੈਂਸ ਸਕਾਲਰਸ਼ਿੱਪ’ ਐਵਾਰਡ ਦਿੱਤਾ ਗਿਆ। ਇਹ ਸਕਾਲਰਸ਼ਿਪ ਐਵਾਰਡ 6000 ਡਾਲਰ ਦੀ ਕੀਮਤ ਰੱਖਦਾ ਹੈ ਅਤੇ ਚੋਟੀ ਦੇ ਹੁਸ਼ਿਆਰ ਬੱਚਿਆਂ ਨੂੰ ਮਿਲਦਾ ਹੈ। ਹੌਵਕ ਕਾਲਜ ਦੇ ਵਿਚ ਹੋਏ ਸਲਾਨਾ ਸਮਾਗਮ ਦੇ ਵਿਚ ਇਸ ਬੱਚੀ ਨੂੰ ਇਹ ਐਵਾਰਡ ਦਿੱਤਾ ਗਿਆ। ਵਰਨਣਯੋਗ ਹੈ ਕਿ ਈਸ਼ਾ ਸਿੰਘ ਮੀਡੀਆ ਕਰਮੀ ਸ. ਪਰਮਿੰਦਰ ਸਿੰਘ ਜੇ.ਪੀ. ਪਾਪਾਟੋਏਟੋਏ ਅਤੇ ਸ੍ਰੀਮਤੀ ਮੰਦੀਪ ਕੌਰ ਦੀ ਹੋਣਹਾਰ ਧੀ ਹੈ। ਐਵਾਰਡ ਸਮਾਰੋਹ ਦੇ ਵਿਚ ਇਸਦੇ ਸਤਿਕਾਰਯੋਗ ਦਾਦਾ ਸ. ਅਜੀਤ ਸਿੰਘ ਵੀ ਇਸ ਖੁਸ਼ੀ ਦੇ ਮੌਕੇ ਪਹੁੰਚੇ ਹੋਏ ਸਨ।