ਇਸਰੋ ਨੇ ਆਈ.ਆਰ.ਐਨ.ਐਸ.ਐਸ. 1 ਸੀ ਨੂੰ ਸਫਲਤਾਪੂਰਵਕ ਕੀਤਾ ਲਾਂਚ

isro-sattelite

ਭਾਰਤ ਨੇ ਅੱਜ ਸਫਲਤਾਪੂਰਵਕ ਇਸਰੋ ਦੇ ਪੀ.ਐਸ.ਐਲ.ਵੀ. ਸੀ-26 ਦੇ ਰਾਹੀਂ ਆਈ.ਆਰ.ਐਨ.ਐਸ.ਐਸ. ਉੱਪ ਗ੍ਰਹਿ ਨੂੰ ਲਾਂਚ ਕੀਤਾ। ਉੱਪ ਗ੍ਰਹਿ ਨੂੰ ਇਥੇ ਤੜਕੇ ਇਕ ਵੱਜ ਕੇ 32 ਮਿੰਟ ‘ਤੇ ਲਾਂਚ ਕੀਤਾ ਗਿਆ ਅਤੇ ਇਸ ਸਫਲਤਾ ਨਾਲ ਮੰਨਿਆ ਜਾ ਰਿਹਾ ਹੈ ਕਿ ਭਾਰਤ ਅਮਰੀਕਾ ਦੇ ਗਲੋਬਲ ਪੋਜਿਸ਼ਨਿੰਗ ਸਿਸਟਮ ਦੀ ਬਰਾਬਰੀ ‘ਤੇ ਦੇਸ਼ ਦਾ ਖੁੱਦ ਦਾ ਨੇਵੀਗੇਸ਼ਨ ਸਿਸਟਮ ਸਥਾਪਿਤ ਕਰਨ ਦੀ ਦਿਸ਼ਾ ‘ਚ ਇਕ ਹੋਰ ਕਦਮ ਅੱਗੇ ਵੱਧ ਗਿਆ ਹੈ। ਆਈ.ਆਰ.ਐਨ.ਐਸ.ਐਸ. 1 ਸੀ ਇਸਰੋ ਦੁਆਰਾ ਲਾਂਚ ਕੀਤੇ ਜਾਣ ਵਾਲੇ ਸੱਤ ਉਪ ਗ੍ਰਹਿਆਂ ਦੀ ਲੜੀ ਦਾ ਤੀਸਰਾ ਉਪਗ੍ਰਹਿ ਹੈ।