ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਚਲਦਿਆਂ ਇਰਾਕ ਦੇ ਪ੍ਰਧਾਨਮੰਤਰੀ ਨੇ ਕੀਤਾ ਇਸਤੀਫੇ ਦਾ ਐਲਾਨ

ਇਰਾਕ ਦੇ ਪ੍ਰਧਾਨਮੰਤਰੀ ਅਦੇਲ ਅਬਦੁਲ ਮਹਦੀ ਨੇ ਕਰੀਬ 2 ਮਹੀਨੇ ਤੋਂ ਜਾਰੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇਸਤੀਫਾ ਦੇਣ ਦਾ ਐਲਾਨ ਕੀਤਾ ਹੈ। ਦਰਅਸਲ, ਦੇਸ਼ਭਰ ਵਿੱਚ ਇਹ ਪ੍ਰਦਰਸ਼ਨ ਸਰਕਾਰ ਦੁਆਰਾ ਕੀਤੇ ਗਏ ਭ੍ਰਿਸ਼ਟਾਚਾਰ ਅਤੇ ਦੇਸ਼ ਦੇ ਮਾਮਲਿਆਂ ਵਿੱਚ ਈਰਾਨੀ ਦਖ਼ਲ-ਅੰਦਾਜ਼ੀ ਨੂੰ ਲੈ ਕੇ ਹੋ ਰਹੇ ਹਨ। ਇਰਾਕ ਵਿੱਚ ਵੀਰਵਾਰ ਨੂੰ ਸੁਰੱਖਿਆ ਬਲਾਂ ਦੀ ਕਾਰਵਾਈ ਵਿੱਚ 45 ਪਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ।