ਇਰਾਕ ‘ਚ ਕਾਰ ਬੰਬ ਹਮਲਿਆਂ ‘ਚ 38 ਲੋਕਾਂ ਦੀ ਮੌਤ

iraqbombblast141028

ਇਰਾਕ ‘ਚ ਅੱਜ ਦੋ ਕਾਰ ਬੰਬ ਹਮਲਿਆਂ ‘ਚ ਘੱਟ ਤੋਂ ਘੱਟ 38 ਲੋਕਾਂ ਦੀ ਜਾਨ ਚਲੀ ਗਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁੰਨੀ ਸ਼ਹਿਰ ਜਰਫ ਅਲ ਸਖਰ ਦੇ ਬਾਹਰੀ ਇਲਾਕੇ ‘ਚ ਇਕ ਆਤਮ ਘਾਤੀ ਬੰਬ ਹਮਲਾਵਰ ਨੇ ਧਮਾਕਿਆਂ ਨਾਲ ਭਰੀ ਇਕ ਕਾਰ ਨੂੰ ਸੁਰੱਖਿਆ ਚੌਕੀ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਘੱਟ ਤੋਂ ਘੱਟ 24 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖਮੀ ਹੋ ਗਏ। ਹਮਲੇ ‘ਚ ਮਾਰੇ ਗਏ ਲੋਕਾਂ ‘ਚ ਜ਼ਿਆਦਾਤਰ ਸ਼ੀਆ ਮਿਲਿਸ਼ੀਆ ਸਨ। ਤਤਕਾਲ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ । ਪਰੰਤੂ ਜੋ ਸੰਕੇਤ ਮਿਲ ਰਹੇ ਹਨ ਉਨ੍ਹਾਂ ‘ਚ ਇਹ ਲੱਗ ਰਿਹਾ ਹੈ ਕਿ ਇਹ ਇਸਲਾਮਿਕ ਸਟੇਟ ਗਰੁੱਪ ਦੀ ਹਰਕਤ ਹੋ ਸਕਦੀ ਹੈ। ਪੁਲਿਸ ਅਨੁਸਾਰ ਬਗ਼ਦਾਦ ਦੇ ਪੁਰਾਣੇ ਇਲਾਕੇ ‘ਚ ਅੱਜ ਰਾਤ ਦੁਕਾਨਾਂ ਅਤੇ ਰੇਸਤਰਾਂ ਦੇ ਨਜ਼ਦੀਕ ਇਕ ਕਾਰ ਬੰਬ ਧਮਾਕੇ ‘ਚ 14 ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ 23 ਹੋਰ ਜ਼ਖਮੀ ਹੋ ਗਏ ਹਨ।

Install Punjabi Akhbar App

Install
×