ਇਰਾਕ ‘ਚ ਬੰਬ ਹਮਲਿਆਂ ‘ਚ 26 ਮੌਤਾਂ

iraqbombblast

ਇਰਾਕ ਦੀ ਰਾਜਧਾਨੀ ਬਗ਼ਦਾਦ ‘ਚ ਅੱਜ ਹੋਏ ਕਾਰ ਬੰਬ ਹਮਲਿਆਂ ‘ਚ 26 ਲੋਕਾਂ ਦੀ ਮੌਤ ਹੋ ਗਈ। ਖ਼ਬਰ ਏਜੰਸੀ ਸਿਨਹੂਆ ਮੁਤਾਬਿਕ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੂਰਬੀ ਬਗ਼ਦਾਦ ‘ਚ ਹੋਏ ਪਹਿਲੇ ਕਾਰ ਬੰਬ ਧਮਾਕੇ ‘ਚ 14 ਲੋਕ ਮਾਰੇ ਗਏ। ਅਧਿਕਾਰੀ ਨੇ ਦੱਸਿਆ ਕਿ ਪਹਿਲੇ ਧਮਾਕੇ ਦੇ ਲਗਭਗ ਅੱਧੇ ਘੰਟੇ ਬਾਅਦ ਦੂਸਰਾ ਕਾਰ ਬੰਬ ਧਮਾਕਾ ਉੱਤਰੀ ਬਗ਼ਦਾਦ ਦੇ ਸੁਲੀਖ ਇਲਾਕੇ ‘ਚ ਹੋਇਆ ਜਿੱਥੇ 3 ਲੋਕ ਮਾਰੇ ਗਏ ਤੇ 19 ਜ਼ਖ਼ਮੀ ਹੋ ਗਏ। ਤੀਸਰਾ ਕਾਰ ਬੰਬ ਧਮਾਕਾ ਮੱਧ ਬਗ਼ਦਾਦ ਦੇ ਕਰਰਾਦਾ ਜ਼ਿਲ੍ਹੇ ਦੇ ਨੈਸ਼ਨਲ ਥੀਏਟਰ ਦੇ ਨਜ਼ਦੀਕ ਹੋਇਆ। ਇਸ ਧਮਾਕੇ ‘ਚ 9 ਲੋਕਾਂ ਦੀ ਮੌਤ ਹੋ ਗਈ ਤੇ 27 ਜ਼ਖ਼ਮੀ ਹੋ ਗਏ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਮੁਤਾਬਿਕ ਇਸ ਸਾਲ ਦੀ ਪਹਿਲੀ ਛਿਮਾਹੀ ‘ਚ ਇਰਾਕ ‘ਚ ਅੱਤਵਾਦੀ ਤੇ ਹਿੰਸਾ ਦੀਆਂ ਘਟਨਾਵਾਂ ‘ਚ 5, 576 ਨਾਗਰਿਕਾਂ ਦੀ ਮੌਤ ਹੋਈ ਹੈ ਅਤੇ 11, 000 ਤੋਂ ਵੱਧ ਜ਼ਖ਼ਮੀ ਹੋਏ ਹਨ।