ਹਾਕਿਮ ਦੀ ਨੀਤੀ ਪਹਿਲਾਂ ਬੁਰਕੀ, ਫੇਰ ਘੁਰਕੀ ਤੇ ਫੇਰ ਦੁੜਕੀ -ਸੰਜੀਵਨ ਸਿੰਘ

ਕੇਵਲ ਕਿਸਾਨਾ ਬਲਕਿ ਸਮੂਹ ਪੰਜਾਬੀਆਂ ਅਤੇ ਭਾਰਤੀਆਂ ਵੱਲੋਂ ਦਿੱਲੀ ਦੇ ਹਾਕਿਮ ਨੂੰ ਹਲੂਣਾ ਦੇਣ ਲਈ ਹਾਕਿਮ ਵੱਲੋਂ ਖੜੀਆਂ ਕੀਤੀਆਂ ਸਾਰੀਆਂ ਰੁਕਾਵਟਾਂ ਪਾਰ ਕਰਕੇ ਲੋਕ-ਮਾਰੂ ਖੇਤੀ ਬਿੱਲਾਂ ਦੇ ਵਿਰੋਧ ਵਿਚ ਸਮੂਹ ਪੰਜਾਬੀਆਂ ਵਲੋਂ ਪੰਜਾਬ ਤੋਂ ਸ਼ੁਰੂ ਹੋ ਕੇ ਦੇਸ਼ ਭਰ ਵਿਚ ਫੈਲ ਚੁੱਕੇ ਕਿਸਾਨਾ ਅਤੇ ਦੇਸਵਾਸੀਆਂ ਵੱਲੋਂ ਕੇਂਦਰ ਦੇ ਹਾਕਿਮਾਂ ਵੱਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿਚ ਆਰੰਭੇ ਸੰਘਰਸ਼ ਤੇ ਹੱਕ-ਸੱਚ ਦੀ ਲੜਾਈ ਲੜਣ ਲਈ ਦਿੱਲੀ ਵੱਲ ਪਾਏ ਚਾਲਿਆ ਦੌਰਾਨ ਇਪਟਾ, ਪੰਜਾਬ ਦੇ ਕਾਰਕੁਨਾ ਤੇ ਰੰਗਕਰਮੀਆਂ ਨੇ ਵੀ ਸ਼ਮੂਲੀਅਤ ਕੀਤੀ।ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਕਿ ਹਾਕਿਮ ਦੀ ਨੀਤੀ ਪਹਿਲਾਂ ਬੁਰਕੀ, ਫੇਰ ਘੁਰਕੀ ਤੇ ਫੇਰ ਦੁੜਕੀ ਦੀ ਹੁੰਦੀ ਹੈ।
ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸੱਕਤਰ ਡਾ. ਸੁਖੇਦਵ ਸਿਰਸਾ, ਜਾਗੇ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਮਨਜੀਤ ਸਿੰਘ, ਇਪਟਾ, ਚੰਡੀਗੜ ਦੇ ਜਨਰਲ ਸੱਕਤਰ ਕੇ.ਐਨ.ਐਸ. ਸੇਖੋਂ ਸ਼ੰਭੂ ਬੈਰੀਅਰ, ਇਪਟਾ, ਪੰਜਾਬ ਦੇ ਸੱਕਤਰ ਵਿੱਕੀ ਮਹੇਸਰੀ ਦੀ ਰਹਿਨੁਮਾਈ ਹੇਠ ਖਨੋਰੀ ਬੈਰੀਅਰ ਵਿਖੇ ਪਟਿਆਲਾ ਤੋਂ ਡਾ. ਕੁਲਦੀਪ ਸਿੰਘ ਦੀਪ, ਚੰਡੀਗੜ੍ਹ ਤੋਂ ਪ੍ਰੋਫੈਸਰ ਨਿਰਮਲ ਸਿੰਘ ਬਾਸੀ, ਖਰੜ ਤੋਂ ਡਾ, ਸ਼ਿੰਦਰਪਾਲ ਸਿੰਘ ਵੀ ਦਿਲੀ ਵੱਲ ਕੂਚ ਕਰ ਰਹੇ ਕਿਸਾਨਾ ਦੇ ਠਾਠਾ ਮਾਰਦੇ ਇੱਕਠ ਦਾ ਹਿੱਸਾ ਬਣੇ।ਇਹ ਜਾਣਕਾਰੀ ਦਿੰਦੇ ਇਪਟਾ, ਪੰਜਾਬ ਦੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਇਪਟਾ ਦੇ ਕਾਰਕੁਨਾ ਨੇ ਹੁਸ਼ਿਆਰ ਟੋਲ ਪਾਲਜ਼ਾ ਵਿਖੇ ਨਾਟਕਰਮੀ ਅਸ਼ੋਕ ਪੁਰੀ ਦੀ ਰਹਿਨੁਮਾਈ ਹੇਠ ਨੁਕੜ-ਨਾਟਕ ‘ਦਿੱਲੀ ਨੂੰ ਸਬਕ ਸਖਾਉਂਣਾ’ ਪੇਸ਼ ਕਰਕੇ ਕਿਸਾਨਾ ਦੇ ਮਸਲੇ ਉਭਾਰੇ। ਅਤੇ ਇਪਟਾ ਦੀ ਕਪੂਰਥਲਾ ਇਕਾਈ ਨੇ ਕਿਸਾਨਾ ਵੱਲੋਂ ਵਿੱਢੇ ਅੰਦੋਲਨ ਲਈ ਵਿੱਤੀ ਮਦਦ ਵੀ ਕੀਤੀ।