ਇਪਟਾ ਦੇ ਸਥਾਪਨਾ ਦਿਵਸ ਮੌਕੇ ਇਪਟਾ, ਪੰਜਾਬ ਤੇ ਚੰਡੀਗੜ੍ਹ ਵੱਲੋਂ ਵੈਬੀਨਾਰ 24 ਮਈ ਐਤਵਾਰ ਨੂੰ

”ਇਪਟਾ ਦੀ ਸਭਿਆਚਾਰਕ ਤੇ ਸਾਮਜਿਕ ਦੇਣ” ਤੇ ”ਕੋਰੋਨਾ ਤੋਂ ਮਗਰੋਂ ਦੀਆਂ ਸਭਿਆਚਾਰਕ ਤੇ ਸਮਾਜਿਕ ਸਥਿਤੀਆਂ ਤੇ ਪ੍ਰਸਥਿਤੀ” ਬਾਰੇ ਹੋਵੇਗੀ ਚਰਚਾ
ਇਪਟਾ ਦੇ ਸਥਾਪਨਾ ਦਿਵਸ ਮੌਕੇ ਇਪਟਾ, ਪੰਜਾਬ ਤੇ ਇਪਟਾ, ਚੰਡੀਗੜ੍ਹ ਵੱਲੋਂ ਯੂਮ ਐਪ ਦੇ ਆਨ ਲਾਇਨ ਵੈਬੀਨਾਰ ਦਾ ਪ੍ਰਬੰਧ 24 ਮਈ ਐਤਵਾਰ ਨੂੰ ਸਵੇਰੇ 11.00 ਵਜੇ ਕੀਤਾ ਜਾ ਰਿਹਾ ਹੈ।ਜਿਸ ਵਿਚ ”ਇਪਟਾ ਦੀ ਸਭਿਆਚਾਰਕ ਤੇ ਸਾਮਜਿਕ ਦੇਣ” ਅਤੇ ”ਕੋਰੋਨਾ ਤੋਂ ਮਗਰੋਂ ਦੀਆਂ ਸਭਿਆਚਾਰਕ ਤੇ ਸਮਾਜਿਕ ਸਥਿਤੀਆਂ ਤੇ ਪ੍ਰਸਥਿਤੀ” ਬਾਰੇ ਚਰਚਾ ਕੀਤੀ ਜਾਵੇਗੀ। ਇਸ ਮੌਕੇ ਮੁੱਖ ਮਹਿਮਾਨ ਇਪਟਾ, ਪੰਜਾਬ ਦੇ ਮੁੱਢਲੇ ਕਾਰਕੁਨ ਸਵਰਣ ਸਿੰਘ ਸੰਧੂ ਹੋਣਗੇ ਅਤੇ ਨਾਟਕਕਾਰ ਤੇ ਨਾਟ-ਨਿਰਦੇਸ਼ਕ ਦਵਿੰਦਰ ਦਮਨ ਪ੍ਰਧਾਨਗੀ ਕਰਨਗੇ।ਇਸ ਤੋਂ ਇਲਾਵਾ ਬੁਲਾਰੇ ਬਲਕਾਰ ਸਿੱਧੂ, ਪ੍ਰਧਾਨ, ਇਪਟਾ, ਚੰਡੀਗੜ੍ਹ ਤੇ ਸੰਜੀਵਨ ਸਿੰਘ, ਪ੍ਰਧਾਨ, ਇਪਟਾ, ਪੰਜਾਬ ਹੋਣਗੇ।
ਇਹ ਜਾਣਕਾਰੀ ਇਪਟਾ, ਪੰਜਾਬ ਤੇ ਚੰਡੀਗੜ੍ਹ ઠਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਤੇ ਕਮਲਨੈਨ ਸਿੰਘ ਸੇਖੋਂ ਨੇ ਦਿੰਦੇ ਦੱਸਿਆ ਕਿ ਇਸ ਮੌਕੇ ਪੰਜਾਬ ਭਰ ਦੇ ਹਾਜ਼ਿਰ ਨਾਟਕਰਮੀ, ਕਲਾਕਾਰ ਤੇ ਇਪਟਾ ਦੇ ਕਾਰਕੁਨ ਵੀ ਉਕਤ ਮਸਲਿਆਂ ਉਪਰ ਵਿਚਾਰ-ਚਰਚਾ ਵੀ ਕਰਨਗੇ।5 ਮਿੰਟ ਦੇ ਵਕਫੇ ਨਾਲ 40-40 ਮਿੰਟ ਦੀਆਂ ਦੋ ਕਿਸ਼ਤਾ ਵਿਚઠ ਚੱਲਣ ਵਾਲੇ ਵੈਬੀਨਾਰ ਦਾ ਸੰਚਾਲਨ ਨਾਟ-ਕਰਮੀ ਰਾਬਿੰਦਰ ਸਿੰਘ ਰੱਬੀ ਕਰਨਗੇ।

Install Punjabi Akhbar App

Install
×