ਇਪਟਾ, ਪੰਜਾਬ ਦੇ ਕਾਰਕੁਨਾਂ ਤੇ ਰੰਗਕਰਮੀਆਂ ਨੇ ਦੇਸ਼ ਭਰ ਦੇ ਕਿਸਾਨ ਅੰਦੋਲਨਕਾਰੀਆਂ ਵੱਲੋਂ ਲਾਏ ਧਰਨੇ ਵਿਚ ਸ਼ਾਮਿਲ ਹੋਣ ਲਈ ਪਹੁੰਚੇ ਸਿੰਘੂ ਬਾਰਡਰ

ਪੰਜਾਬ ਦੇ ਨੋਜਵਾਨਾ ਨੇ ਆਪਣੇ ਉਪਰ ਲੱਗੇ ਨਸ਼ੇੜੀ ਤੇ ਵਿਹਲੜ ਹੋਣ ਦੇ ਦਾਗ ਧੋਤੇ -ਸੰਜੀਵਨ ਸਿੰਘ

ਪੰਜਾਬ ਤੇ ਹਰਿਆਣਾ ਦੇ ਅੰਦੋਲਨਕਾਰੀਆਂ ਵੱਲੋਂ ਖੱਟਰ ਸਰਕਾਰ ਵੱਲੋਂ ਖੜੀਆਂ ਕੀਤੀ ਅਨੇਕਾਂ ਰੁਕਾਵਟਾਂ ਨੂੰ ਹਿੰਮਤ ਤੇ ਦਲੇਰੀ ਨਾਲ ਪਾਰ ਕਰਕੇ ਦਿੱਲੀ-ਸੋਨੀਪਤ ਮਾਰਗ ਦੇ ਸਿੰਘੂ ਬਾਰਡਰ ਉਪਰ ਲਾਏ ਲਾਮਿਸਾਲ ਧਰਨੇ ਵਿਚ ਇਪਟਾ, ਪੰਜਾਬ ਦੇ ਕਾਰਕੁਨਾ ਤੇ ਰੰਗਕਰਮੀਆਂ ਨੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸੱਕਤਰ ਇੰਦਜੀਤ ਰੂਪੋਵਾਲੀ ਦੀ ਅਗਵਾਈ ਹੇਠ ਸ਼ਮੂਲੀਅਤ ਕਰਕੇ ਲੋਕ-ਮਾਰੂ ਖੇਤੀ ਬਿੱਲਾਂ ਦੇ ਵਿਰੋਧ ਵਿਚ ਸਮੂਹ ਪੰਜਾਬੀਆਂ ਵਲੋਂ ਪੰਜਾਬ ਤੋਂ ਸ਼ੁਰੂ ਹੋ ਕੇ ਦੇਸ਼ ਭਰ ਵਿਚ ਫੈਲ ਚੁੱਕੇ ਕਿਸਾਨਾ ਅਤੇ ਦੇਸਵਾਸੀਆਂ ਵੱਲੋਂ ਕੇਂਦਰ ਦੇ ਹਾਕਿਮਾਂ ਵੱਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿਚ ਆਰੰਭੇ ਸੰਘਰਸ਼ ਤੇ ਹੱਕ-ਸੱਚ ਦੀ ਲੜਾਈ ਦੇ ਹੱਕ ਵਿਚ ਅੰਦੋਲਨਕਾਰੀਆਂ ਦੀ ਅਵਾਜ਼ ਵਿਚ ਆਪਣੀ ਅਵਾਜ਼ ਸ਼ਾਮਿਲ ਕੀਤੀ।

ਨਾਟਕਰਮੀ ਸੰਜੀਵਨ ਸਿੰਘ ਨੇ ਕਿਹਾ ਕਿ ਲੱਖ ਤੋਂ ਵੱਧ ਅੰਦਲੋਨਕਾਰੀਆ ਵਿਚ ਨੋਜਵਾਨਾ ਨੇ ਭਰਵੀ ਗਿਣਤੀ ਵਿਚ ਭਰਵੀਂ ਗਿਣਤੀ ਵਿਚ ਗਰਮਜੋਸ਼ੀ ਤੇ ਦਲੇਰੀ ਨਾਲ ਸ਼ਾਮਿਲ ਹੋ ਕੇ ਆਪਣੇ ਉਪਰ ਲੱਗੇ ਨਸ਼ੇੜੀ ਤੇ ਵਿਹਲੜ ਹੋਣ ਦੇ ਦਾਗ ਧੋਅ ਦਿੱਤੇ ਹਨ। ਬੇਸ਼ਕ ਨੋਜਵਾਨਾਂ ਨੂੰ ਹਰ ਕਿਸਮ ਦੇ ਨਸ਼ਿਆਂ ਅਤੇ ਲੱਚਰ ਗਾਇਕੀ ਵਿਚ ਉਲਝਾ ਕੇ ਗੁਮਰਾਹ ਅਤੇ ਬਦਨਾਮ ਕਰਨ ਦੀਆਂ ਪੰਜਾਬ ਵਿਰੋਧੀ ਤਾਕਤਾ ਵੱਲੋਂ ਬਥੇਰੀਆਂ ਸਾਜਿਸ਼ਾਂ ਹੋਇਆ ਪਰ ਨੋਜਵਾਨਾ ਨੇ ਆਪਣੇ ਆਪ ਨੂੰ ਗੁਰੂਆਂ ਤੇ ਪੀਰਾਂ ਪੈਗੰਬਰਾਂ ਦੀ ਔਲਾਦ ਸਿੱਧ ਕਰ ਦਿੱਤਾ ਹੈ।
ਇਪਟਾ, ਪੰਜਾਬ ਦੇ ਸੱਕਤਰ ਇੰਦਰਜੀਤ ਮੋਗਾ, ਮੁਕੰਦ ਸਿੰਘ, ਇਪਟਾ, ਪੰਜਾਬ ਦੀ ਮੋਗਾ ਅਤੇ ਰੈਡ ਆਰਟ ਵੱਲੋਂ ਇਕਾਈ ਵੱਲੋਂ ਵਿੱਕੀ ਮਹੇਸਰੀ ਤੇ ਨੀਰਜ ਕੌਸ਼ਲ ਦੀ ਰਹਿਨੁਮਾਈ ਹੇਠ ਰਮਇੰਦਰ ਦੀਪ,ਇਕਬਾਲ ਚੜਕ, ਕਰਨਇੰਦਰ ਸੰਧੂ, ਸੁਖਜਿੰਦਰ ਮਹੇਸਰੀ, ਗੁਰਤੇਜ ਸਫਰੀ, ਪ੍ਰਵੀਨ ਅਵਾਰਾ, ਰਣਜੋਧ ਸਿੰਘ, ਯੂਸਫ, ਗੁਰਜੀਤ ਭੰਗੂ, ਦੀਪਕ ਨਿਆਜ਼, ਬੱਗਾ ਚੀਮਾ ਵਰਗੇ ਬੇਹਤਰੀਨ ਰੰਗਕਰਮੀਆਂ ਵੱਲੋਂ ਅਦਕਾਰੀ ਤੇ ਗਾਇਕੀ ਰਾਹੀਂ ਨੁਕੜ ਨਾਟਕਾਂ ਤੇ ਗਾਇਕੀ ਜ਼ਰੀਏ ਕਿਸਾਨੀ ਮਸਲੇ ਉਜਾਗਰ ਕੀਤੇ ਜਾ ਰਹੇ ਹਨ।

Install Punjabi Akhbar App

Install
×