ਇਪਟਾ,ਪੰਜਾਬ ਦੀ ਹੁਸ਼ਿਆਰਪੁਰ ਜ਼ਿਲਾ ਇਕਾਈ ਦੇ ਗਠਨ ਲਈ ਇਕੱਤਰਤਾ

ਇਪਟਾ ਦੀਆਂ ਅੰਮ੍ਰਿਤਸਰ, ਗੁਰਦਾਸਪੁਰ, ਕੁਪੂਰਥਲਾ, ਜਲੰਧਰ, ਮੁਹਾਲੀ, ਪਟਿਆਲਾ, ਬਠਿਡਾ, ਮੋਗਾ ਜ਼ਿਲਾ ਇਕਾਈਆਂ ਦੇ ਗਠਨ ਤੋਂ ਬਾਅਦ ਹੁਸ਼ਿਆਰਪੁਰ ਵਿਖੇ ਜ਼ਿਲਾਂ ਇਕਾਈ ਦੇ ਗਠਨ ਦੀਆਂ ਸੰਭਵਾਨਾਵਾਂ ਤਲਾਸ਼ਣ ਲਈ ਹੁਸ਼ਿਆਰਪੁਰ ਵਿਖੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਸਥਾਨਕ ਰੰਗਕਰਮੀਆਂ ਤੇ ਕਲਾਕਾਰਾਂ ਨਾਲ ਵਿਚਾਰ-ਵਿਟਾਂਦਰਾ ਕੀਤਾ।ਮਸ਼ਹੂਰ ਨਾਟ-ਕਰਮੀ ਅਸ਼ੋਕ ਪੁਰੀ ਨੇ ਹੁਸ਼ਿਆਰਪੁਰ ਵਿਖੇ ਇਪਟਾ ਦੀ ਇਕਾਈ ਦੇ ਗਠਨ ਲਈ ਤਨਦੇਹੀ ਨਾਲ ਯਤਨ ਕਰਨ ਦਾ ਵਾਅਦਾ ਕਰਦੇ ਕਿਹਾ ਕਿ ਇਪਟਾ ਦੀ ਪੰਜਾਬ ਵਿਚ ਸਭਿਆਚਾਰਕ ਦੇਣ ਨੂੰ ਅਣਗੋਲਿਆਂ ਨਹੀ ਕੀਤਾ ਜਾ ਸਕਦਾ।ਇਪਟਾ ਦੇ ਮੁੱਢਲੇ ਕਾਰਕੁਨ ਜੋਗਿੰਦਰ ਬਾਹਰਲਾ (ਜੋ ਚੱਬੇਵਾਲ ਵਾਸੀ ਸਨ) ਨਾਲ ਮੈਂ ਕਾਫੀ ਅਰਸਾ ਸੰਪਰਕ ਵਿਚ ਰਿਹਾ। ਰੰਗਕਰਮੀ ਡਾ. ਹਰਪ੍ਰੀਤ ਸਿੰਘ ਨੇ ਇਪਟਾ ਦੇ ਪੰਜਾਬ ਵਿਚ ਜ਼ਿਲਾਂ ਪੱਧਰ ‘ਤੇ ਸਰਗਰਮ ਹੋਣ ਨੂੰ ਸਭਿਆਚਾਰਕ ਪਿੜ ਲਈ ਸ਼ੁੱਭ ਸ਼ਗਨ ਦੱਸਿਆ।ਨਾਟ-ਕਰਮੀ ਰੰਜੀਵਨ ਸਿੰਘ ਤੇ ਰਿੱਤੂਰਾਗ ਕੌਰ ਨੇ ਵੀ ਇਪਟਾ, ਪੰਜਾਬ ਦੀਆਂ ਲੋਕ-ਪੱਖੀ ਸਭਿਆਚਾਰਕ ਸਰਗਰਮੀਆਂ ਦੀ ਹਮਾਇਤ ਕੀਤੀ।ਰੰਗਕਰਮੀ ਮੁਕੇਸ਼ ਕੁਮਾਰ, ਗਗਨਦੀਪ ਤੇ ਓਦੈਰਾਗ ਨੇ ਵੀ ਇਪਟਾ ਦੀ ਜ਼ਿਲਾ ਇਕਾਈ ਦੇ ਗਠਨ ਬਾਰੇ ਆਪਣੇ ਵਿਚਾਰ ਰੱਖੇ।ਹੁਸ਼ਿਆਰਪੁਰ ਵਿਖੇ ਜ਼ਿਲਾਂ ਇਕਾਈ ਦੇ ਜਲਦੀ ਹੀ ਗਠਨ ਨਾਟ-ਕਰਮੀ ਅਸ਼ੋਕ ਪੁਰੀ ਤੇ ਡਾ. ਹਰਪ੍ਰੀਤ ਸਿੰਘ ਹੋਰਾਂ ਯਤਨ ਆਰੰਭ ਦਿੱਤੇ ਹਨ।
ਇਸ ਦੌਰਾਨ ਸੰਜੀਵਨ ਸਿੰਘ ਨੇ ਲੋਕਾਈ ਦੇ ਰਾਹ ਦਸੇਰਾ, ਸਾਂਝੀਵਾਲਤਾ ਦੇ ਮੁੱਦਈ, ਬਰਾਬਰੀ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਪਟਾ ਦੀ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਾਵਉਂਣ ਬਾਰੇ ਦੱਸਦਿਆਂ ਕਿਹਾ ਕਿ ਇਪਟਾ ਇਸ ਦੌਰਾਨ ਸਭਿਆਚਾਰਕ, ਸਮਾਜਿਕ, ਰਾਜਨੀਤਿਕ ਸਰੋਕਾਰਾਂ ਉਪਰ ਗੰਭੀਰ ਗੱਲਬਾਤ ਤੋਂ ਇਲਾਵਾ ਪੰਜਾਬ ਸਮੇਤ ਭਾਰਤ ਦੇ ਤਮਾਮ ਸੂਬਿਆਂ ਤੋਂ 1000 ਦੇ ਕਰੀਬ ਇਪਟਾ ਦੇ ਕਾਰਕੁਨ ਆਪੋ-ਆਪਣੇ ਖੇਤਰਾ ਦੇ ਸਭਿਆਚਾਰ ਤੇ ਰੰਗਮੰਚ ਦਾ ਪ੍ਰਦਰਸ਼ਨ ਵੀ ਕਰਨਗੇ।ਇਪਟਾ,ਪੰਜਾਬ ਦੇ ਫੈਸਲੇ ਦੀ ਤਮਾਮ ਸਥਾਨਕ ਰੰਗਕਰਮੀਆਂ ਤੇ ਕਲਾਕਾਰਾਂ ਨੇ ਪੂਰਨ ਹਮਾਇਤ ਕਰਿਦਆਂ ਹਰ ਕਿਸਮ ਦੇ ਵਿੱਤੀ ਤੇ ਪ੍ਰਬੰਧਕੀ ਸਹਿਯੋਗ ਦਾ ਯਕੀਨ ਦਵਾਇਆ।

ਜਾਰੀ ਕਰਤਾ – ਰਾਬਿੰਦਰ ਸਿੰਘ ਰੱਬੀ
ਪੰਜਾਬ ਦੇ ਪ੍ਰਚਾਰ ਸੱਕਤਰ, ਇਪਟਾ

Install Punjabi Akhbar App

Install
×