ਇਪਟਾ, ਪੰਜਾਬ ਵੱਲੋਂ ਜ਼ਿਲਾ ਪੱਧਰ ’ਤੇ ਆਨਲਾਇਨ ਤਾਲਮੇਲ ਕਰਕੇ ਕੋਰੋਨਾ ਮਹਾਂਮਾਰੀ ਕਾਰਣ ਭੈਅਭੀਤ ਅਤੇ ਸਦਮੇ ਵਿਚ ਆਈ ਅਵਾਮ ਨੂੰ ਕਲਾ ਰਾਹੀਂ ਮਾਨਸਿਕ ਤੌਰ ’ਤੇ ਮਜਬੂਤ ਕਰਨ ਦਾ ਫੈਸਲਾ

ਕਲਮਕਾਰਾਂ ਤੇ ਕਲਾਕਾਰਾਂ ਨੂੰ ਆਪਣੀ ਕਿਸੇ ਵੀ ਲਿਖਤ ਵਿਚ ਜੇ ਕੋਈ ਤੱਥਾਂ ਦੇ ਅਧਾਰ ਉਪਰ ਹਰ ਫਿਰਕੇ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਜੇ ਕਿਸੇ ਸਮਾਜਿਕ ਬੁਰਾਈ ਉਪਰ ਚੋਟ ਕੀਤੀ ਹੈ ਤਾਂ ਮੁਆਫੀ ਹਰਗਿਜ਼ ਵੀ ਨਹੀਂ ਮੰਗਣੀ ਚਾਹੀਦੀ।

ਇਪਟਾ, ਪੰਜਾਬ ਦੀ ਜ਼ੂਮ ਐਪ ਉਪਰ ਹੋਈ ਮੀਟਿੰਗ ਜ਼ਿਲਾਂ ਪੱਧਰ ’ਤੇ ਆਨਲਾਇਨ ਤਾਲਮੇਲ ਕਰਕੇ ਕੋਰੋਨਾ ਮਹਾਂਮਾਰੀ ਕਾਰਣ ਭੈਅਭੀਤ ਅਤੇ ਸਦਮੇ ਵਿਚ ਆਈ ਅਵਾਮ ਨੂੰ ਕਲਾ ਰਾਹੀਂ ਮਾਨਸਿਕ ਤੌਰ ’ਤੇ ਮਜਬੂਤ ਕਰਨ, ਇਪਟਾ, ਪੰਜਾਬ ਦੀ ਜ਼ਿਲਾ ਮੈਂਬਰਸ਼ਿਪ ਦੀ ਸੂਚੀਆਂ ਤਿਆਰ ਕਰਨ ਦੇ ਫੈਸਲੇ ਤੋਂ ਇਲਾਵਾ ਕਿਸੇ ਸਮਾਜਿਕ ਬੁਰਾਈ ਬਾਰੇ ਗੱਲ ਕਰਦੀ ਕਲਾ ਦੀ ਕਿਸੇ ਵੀ ਵਿਧਾ ਦਾ ਬਿਨਾਂ ਠੋਸ ਵਜਹ ਵਿਰੋਧ ਨਾ ਕਰਨ ਦੀ ਵੀ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਅਪੀਲ ਕੀਤੀ ਹੈ। ਮੀਟਿੰਗ ਵਿਚ ਸ਼ਮੂਲੀਅਤ ਕਰ ਰਹੇ ਕਾਰਕੁਨਾਂ ਦੀ ਰਾਏ ਸੀ ਕਿ ਕਲਮਕਾਰਾਂ ਤੇ ਕਲਾਕਾਰਾਂ ਨੂੰ ਆਪਣੀ ਕਿਸੇ ਵੀ ਲਿਖਤ ਵਿਚ ਜੇ ਕੋਈ ਤੱਥਾਂ ਦੇ ਅਧਾਰ ਉਪਰ ਹਰ ਫਿਰਕੇ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਜੇ ਕਿਸੇ ਸਮਾਜਿਕ ਬੁਰਾਈ ਉਪਰ ਚੋਟ ਕੀਤੀ ਹੈ ਤਾਂ ਮੁਆਫੀ ਹਰਗਿਜ਼ ਵੀ ਨਹੀਂ ਮੰਗਣੀ ਚਾਹੀਦੀ।ਸ਼ਹੀਦ ਭਗਤ ਸਿੰਘ ਅਤੇ ਹੋਰ ਦੇਸ਼ ਭਗਤ ਵੀ ਅੰਗੇਰਜ਼ ਤੋਂ ਮੁਆਫੀ ਮੰਗ ਕੇ ਆਪਣੀ ਜਾਨ ਬਖਸ਼ਾ ਸਕਦਾ ਸਨ ਪਰ ਫੇਰ ਮੁਲਕ ਅਜ਼ਾਦ ਨਹੀ ਸੀ ਹੋਣਾ।

ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਆਨਲਾਇਨ ਜ਼ੂਮ ਐਪ ਦੌਰਾਨ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਇੱਕਤਰਤਾ ਦੀ ਕਾਰਵਾਈ ਚਲਾਉਂਦੇ ਮੀਟਿੰਗ ਦੇ ਏਜੰਡਿਆਂ ਬਾਰੇ ਪੰਜਾਬ ਭਰ ਵਿਚੋਂ ਮੀਟਿੰਗ ਵਿਚ ਸ਼ਮੂਲੀਅਤ ਕਰ ਰਹੇ ਇਪਟਾ ਕਾਰਕੁਨਾਂ ਦਿਲਬਾਰਾ ਸਿੰਘ, ਡਾ. ਹਰਭਜਨ ਸਿੰਘ, ਕਸ਼ਮੀਰ ਬਜਰੋਰ, ਗੁਰਮੀਤ ਸਿੰਘ ਪਾਹੜਾ, ਸਰਬਜੀਤ ਰੂਪੋਵਾਲੀ, ਸ਼ਰਨਜੀਤ ਸੋਹਲ, ਬਲਜਿੰਦਰ ਸਿੰਘ ਤੇ ਗੁਰਬਖਸ਼ ਸਲੋਅ ਨੂੰ ਜਾਣੂੰ ਕਰਵਾਇਆ।ਇਪਟਾ, ਪੰਜਾਬ ਦੇ ਪ੍ਰਚਾਰ ਸੱਕਤਰ ਰਾਬਿੰਦਰ ਸਿੰਘ ਰੱਬੀ ਨੇ ਇਹ ਜਾਣਕਾਰੀ ਦਿੰਦੇ ਕਿਹਾ ਕਿ ਮਾਲਵਾ ਤੇ ਪੁਆਧ ਦੀਆਂ ਜਿਲਾਂ ਇਕਾਈਆਂ ਨਾਲ ਇਪਟਾ ਪੰਜਾਬ ਦੇ ਪ੍ਰਧਾਨ ਅਤੇ ਮਾਝਾ ਤੇ ਦੁਆਬਾ ਦੀਆਂ ਜਿਲਾਂ ਇਕਾਈਆਂ ਨਾਲ ਜਨਰਲ ਸੱਕਤਰ ਆਨਲਾਇਨ ਰਾਬਤਾਂ ਕਰਕੇ ਲੋਕ ਹਿਤੈਸ਼ੀ ਸਭਿਆਚਾਰ ਤੇ ਰੰਗਮੰਚੀ ਗਤੀਵਿਧੀਆਂ ਵਿਚ ਤੇਜ਼ੀ ਲਿਆਉਣ ਦੇ ਉਪਰਾਲੇ ਕਰਨਗੇ।

Install Punjabi Akhbar App

Install
×