ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਨਿਊਜ਼ੀਲੈਂਡ ਆਉਣ ਦਾ ਸੱਦਾ

ਨਿਊਜ਼ੀਲੈਂਡ ਪੀ. ਐਮ. ਜੈਸਿੰਡਾ ਅਰਡਨ ਵੱਲੋਂ ਕੈਨੇਡੀਅਨ ਪੀ. ਐਮ. ਜਸਟਿਨ ਟਰੂਡੋ ਨਾਲ ਮੁਲਾਕਾਤ

(ਨਿਊਜ਼ੀਲੈਂਡ ਪ੍ਰਧਾਨ ਮੰਤਰੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ)
(ਨਿਊਜ਼ੀਲੈਂਡ ਪ੍ਰਧਾਨ ਮੰਤਰੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ)

ਔਕਲੈਂਡ -ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਅਪੈਕ ਸਾਖਰ ਸੰਮੇਲਨ ਉਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਿਊਜ਼ੀਲੈਂਡ ਆਉਣ ਦਾ ਸੱਦਾ ਦਿੱਤਾ। ਜਸਟਿਨ ਟੂਰਡੋ ਨੇ ਭਾਵੇਂ ਤੁਰੰਤ ਸੱਦਾ ਪੱਤਰ ਪ੍ਰਵਾਨ ਕਰਨ ਲਈ ਹਾਲ ਦੀ ਘੜੀ ਹੱਥ ਘੁੱਟ ਲਿਆ ਪਰ ਉਨ੍ਹਾਂ ਸਿਆਸੀ ਗੱਲਾਂ ਖੁੱਲ੍ਹ ਕੇ ਕੀਤੀਆਂ। ਵਰਨਣਯੋਗ ਹੈ ਕਿ ਜੈਸਿੰਡਾ ਅਤੇ ਟਰੂਡੋ ਇਸ ਤੋਂ ਪਹਿਲਾਂ ਇਕ ਵਾਰ ਸਕਾਈਪ ਉਤੇ ਵੀਡੀਓ ਗੱਲਬਾਤ ਕਰ ਚੁੱਕੇ ਹਨ। ‘ਦਾ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼’ (ਏਸੀਅਨ) ਦੀ 50ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿਚ ਵੀ ਸ਼ਾਮਿਲ ਹੋਣ ਲਈ ਬਹੁਤ ਸਾਰੇ ਦੇਸ਼ਾਂ ਦੇ ਨੇਤਾ ਮਨੀਲਾ ਵਿਖੇ ਪਹੁੰਚੇ ਹੋਏ ਹਨ।

Install Punjabi Akhbar App

Install
×