ਪਾਣੀ ਦੀ ਇੱਕ ਬੂੰਦ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗੇ :ਦਰਬਾਰਾ ਸਿੰਘ ਗੁਰੂ

unnamed

(ਵਿਸਵ ਪ੍ਰਸਿਧ ਲੇਖਕ,ਤੇ ਪੱਤਰਕਾਰ ਗੁਰਭਿੰਦਰ ਗੁਰੀ ਨਾਲ ਰਿਟਾ.ਆਈ.ਏ.ਐਸ.ਅਫਸਰ ਦਰਬਾਰਾ ਸਿੰਘ ਗੁਰੂ ਵਿਸੇਸ ਮਿਲਨੀ ਦੌਰਾਨ)

ਵਿਧਾਨ ਸਭਾਂ ਹਲਕਾ ਭਦੌੜ ਅਧੀਨ ਪੈਂਦੇ ਪਿੰਡਾਂ ਦੀ ਨੋਹਾਰ ਬਦਲਨਾਂ ਮੇਰਾ ਮੁੱਖ ਫਰਜ ਹੈ ਮੈਂ ਇਸ ਹਲਕੇ ਤੋਂ ਪਛੜੇ ਪਣ ਦਾ ਧੱਬਾ ਲਾਹ ਕੇ ਹੀ ਸਾਹ ਲਵਾਗਾਂ।ਇੰਨਾਂ ਸਬਦਾ ਦਾ ਪ੍ਰਗਟਾਵਾ ਰਿਟਾ.ਆਈ.ਏ.ਐਸ ਅਫਸਰ ਅਤੇ ਹਲਕਾ ਭਦੌੜ ਦੇ ਮੁੱਖ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਚੰਡੀਗੜ ਹੋਮਿਓ ਕਲੀਨਿਕ ਵਿਖੇ ਪੱਤਰਕਾਰਾ ਨਾਲ ਵਿਸੇਸ ਮਿਲਨੀ ਦੌਰਾਨ ਗੱਲਬਾਤ ਕਰਦਿਆ ਕਿਹਾ।ਹਲਕੇ ਵਿੱਚ ਸੰਂਗਤ ਦਰਸਨ ਲਗਾਉਣ ਸਬੰਧੀ ਪੁਛੇ ਗਏ ਸਵਾਲ ਦਾ ਜਵਾਬ ਦਿੰਦੇਆਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਂਤਰੀ ਸ:ਪ੍ਰਕਾਸ ਸਿੰਘ ਬਾਦਲ ਦੇ ਦਿਸਾਂ ਨਿਰਦੇਸਾਂ ਅਨੁਸਾਰ ਹੀ ਸੰਗਤ ਦਰਸਨ ਕਰਨ ਲੱਗੇਆ ਕਿਉਕੀ ਹਾਈ ਕਮਾਂਡ ਨੇ ਜੋ ਲੋਕਾਂ ਦੀਆ ਦੁੱਖ ਤਕਲੀਫਾ ਸੁਨਣ ਦੀ ਡਿਓਟੀ ਮੇਰੀ ਲਗਾਈ ਹੈ ਉਹ ਮੈਂ ਆਪਣੀ ਤਨਦੇਹੀ ਨਾਲ ਨਿਭਾਵਾਗਾਂ।ਉਨਾਂ ਕਿਹਾ ਕਿ ਮੇਰਾ ਮੁੱਖ ਮੱਕਸਦ ਹੀ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਾਂ ਹੈ।
ਗੁਰੂ ਨੇ ਕਿਹਾ ਕਿ ਬਾਦਲ ਸਰਕਾਰ ਵੱਲੋ ਸਮੁੱਚੇ ਪੰਜਾਬ ਤੋਂ ਇਲਾਵਾ ਹਲਕਾ ਭਦੌੜ ਅੰਦਰ ਵੀ ਗ੍ਰਾਟਾਂ ਦੇ ਗੱਫੇ ਦਿਤੇ ਜਾ ਰਹੇ ਹਨ।ਜਦ ਕਿ ਕਾਂਗਰਸੀਆ ਅਤੇ ਆਮ ਆਦਮੀ ਪਾਰਟੀ ਦੇ ਨੁਮਾਇਦਿਆ ਨੇ ਖੋਟਾ ਪੈਸਾ ਵੀ ਹਲਕੇ ਨੂੰ ਨਹੀ ਦਿੱਤਾ।
ਉਨਾਂ ਵਿਧਾਨ ਸਭਾਂ ਚੋਣਾਂ ਲੜਨ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀਦਲ ਬਾਦਲ 2017 ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ ਨੂੰ ਲੈਕੇ ਲੜੇਗਾ।ਪੰਜਾਬ ਵਿੱਚ ਹੋਰ ਰਾਜਾਂ ਦੇ ਮੁਕਾਬਲੇ ਵਿਕਾਸ ਬਹੁਤ ਜਿਆਦਾ ਹੈ।ਪੰਜਾਬ ਵਿੱਚ ਬਿਜਲੀ 24 ਘੰਟੇ ਦਿੱਤੀ ਜਾ ਰਹੀ ਹੈ।14 ਲੱਖ ਟਿਉਬਵੈਲਾਂ ਨੂੰ ਮੁਫਤ ਬਿਜਲੀ ਮੁਹਈਆ ਕਰਵਾਈ ਜਾ ਰਹੀ ਹੈ।ਪੰਜਾਬ ਸਰਕਾਰ ਵੱਲੋ ਸੜਕਾ ਦੇ ਜਾਲ ਵਿਛਾ ਦਿਤੇ ਗਏ ਹਨ।4 ਲਾਇਨ 6 ਲਾਇਨ ਸੜਕਾ ਬਣਨ ਕਾਰਨ ਪੰਜਾਬ ਕੌਮਾਤਰੀ ਪੱਧਰ ਤੇ ਮੁਕਾਬਲਾ ਕਰਨ ਲਈ ਤਿਆਰ ਹੈ।
ਬਾਦਲ ਸਰਕਾਰ ਵੱਲੋ ਪੰਜਾਬ ਦੇ ਦਲਿਤ ਵਰਗ ਦੇ ਲੋਕਾਂ ਲਈ ਆਟਾ-ਦਾਲ ਸਕੀਮ,ਸੱਗਨ ਸਕੀਮ,ਭਗਤ ਪੂਰਨ ਸਿੰਘ ਬੀਮਾਂ ਯੋਜਨਾਂ ਅਤੇ ਹੋਰ ਅਨੇਕਾਂ ਅਜਿਹੀਆ ਭਲਾਈ ਸਕੀਮਾਂ ਦਿਤੀਆ ਜਾ ਰਹੀਆ ਹਨ ਜਿਹੜੀਆਂ ਪਹਿਲਾਂ ਕਿਸੇ ਸਰਕਾਰ ਨੇ ਨਹੀ ਦਿੱਤੀਆ।ਉਨਾਂ ਦੱਸਿਆ ਕਿ ਬੁਢੇਪਾ,ਵਿਧਵਾ ਅਤੇ ਅੰਂਗਹਿਨ ਪੈਂਨਸਨ ਲਗਵਾਉਣ ਦਾ ਤਰੀਕਾ ਪਹਿਲਾਂ ਨਾਲੋ ਅਸਾਨ ਕਰ ਦਿੱਤਾ ਗਿਆ ਹੈ ਅਤੇ ਪੈਨਸਨ ਦੀ ਰਾਸ਼ੀ ਦੋਗੁਣੀ ਕਰ ਦਿੱਤੀ ਗਈ ਹੈ।ਉਨਾਂ ਦਾਅਵੇ ਨਾਲ ਕਿਹਾ ਕਿ ਅਕਾਲੀ ਭਾਜਪਾ ਦੇ ਕਾਰਜਕਾਲ ਦੌਰਾਨ ਹੋਏ ਰਿਕਾਰਡ ਤੋੜ ਵਿਕਾਸ ਸਦਕਾ ਅਗਲੀ ਸਰਕਾਰ ਵੀ ਗੱਠ ਜੋੜ ਦੀ ਹੀ ਬਣੇਗੀ।
ਉਨਾਂ ਕਿਹਾ ਕਿ ਇਸ ਵਾਰ ਦਾ ਵਿਸਵ ਕਬੱਡੀ ਕੱਪ ਵੱਖਰੇ ਨਿਯਮਾਂ ਨਾਲ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਉਪ ਮੁੱਖ ਮੰਂਤਰੀ ਸੁਖਵੀਰ ਬਾਦਲ ਵਿਸੇਸ ਦਿਲਚੱਸਪੀ ਲੈ ਰਹੇ ਹਨ।ਖੇਡਾਂ ਦੇ ਖੇਤਰ ਵਿੱਚ ਨੌਜਵਾਨਾਂ ਨੂੰ ਉਤਸਾਹੀਤ ਕਰਨ ਲਈ ਵਿਸੇਸ ਧਿਆਨ ਦਿੱਤਾ ਜਾ ਰਿਹਾ ਹੈ।ਇਸ ਵਾਰ ਵਿਸਵ ਕਬੱਡੀ ਕੱਪ ਵਿੱਚ ਮੁੰਡੇਆ ਦੀਆਂ 12 ਅਤੇ ਕੁੜੀਆ ਦੀਆ 8 ਟੀਮਾਂ ਭਾਗ ਲੈਣਗੀਆਂ।
ਪੰਜਾਬ ਦੇ ਪਾਣੀਆ ਦੇ ਮਾਮਲੇ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਉਨਾ ਕਿਹਾ ਕਿ ਪੰਜਾਬ ਦੇ ਰਾਖੇ ਸਰਦਾਰ ਪ੍ਰਕਾਸ ਸਿੰਘ ਬਾਦਲ ਪਹਿਲਾਂ ਹੀ ਸਪੱਸਟ ਕਹਿ ਚੁੱਕੇ ਹਨ ਕਿ ਪੰਜਾਬ ਦੇ ਪਾਣੀ ਦੀ ਇੱਕ ਬੂਦ ਵੀ ਬਾਹਰ ਨਹੀ ਜਾਣ ਦਿੱਤੀ ਜਾਵੇਗੀ। ਉਨਾਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕੀਤਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਪਾਣੀਆ ਦੇ ਮੁੱਦੇ ਤੇ ਪੰਜਾਬ ਦੇ ਹਿੱਤਾ ਨਾਲ ਹਮੇਸਾ ਧੋਖਾ ਕਿਤਾ ਹੈ।ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਆਪਣੀ ਇਸ ਮੰਂਗ ਤੇ ਦ੍ਰਿੜ ਰਹਿਗਾ ਕਿ ਪਾਣੀਆ ਦਾ ਮਸਲਾ ਕੌਮਾਤਰੀ ਕਾਨੂੰਨ ਮੁਤਾਬਕ ਹੀ ਹੱਲ ਹੋਣਾ ਚਾਹਿਦਾ ਹੈ।
ਜਿਕਰਯੋਗ ਹੈ ਕਿ ਪੱਤਰਕਾਰਾਂ ਨੇ ਭਦੌੜ ਹਲਕੇ ਦੇ ਕੁੱਝ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਪੁਛਿਆਂ ਕਿ ਗੁਰੂ ਵੱਲੋ ਹਲਕੇ ਚ ਕੀਤੇ ਜਾ ਰਹੇ ਕੰਮ ਸ਼ਲਾਗਾ ਯੋਗ ਹਨ ਅਤੇ ਲੋਕਾਂ ਦੀਆ ਸਮੱਸਿਆਵਾਂ ਸੁਨਣ ਤੇ ਹੱਲ ਕਰਨ ਵਿੱਚ ਗੁਰੂ ਦੀ ਮੁਹਾਰਤ ਦਾ ਵੀ ਲੋਕਾ ਨੇ ਵਿਸੇਸ ਤੌਰ ਤੇ ਜਿਕਰ ਕਿਤਾ ।ਕੁਝ ਪੜੇ ਲਿਖੇ ਹਲਕਾਂ ਵਾਸੀਆਂ ਨੇ ਇਸ ਗੱਲ ਤੇ ਵੀ ਪਛਤਾਵਾ ਕਿੱਤਾ ਕਿ ਪਿਛਲੀਆ ਚੌਣਾ ਦੌਰਾਣ ਕਾਂਗਰਸੀ ਉਮੀਦਵਾਰ ਨੂੰ ਜਿਤਾ ਕੇ ਹਲਕੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ।ਪਰੰਤੁ ਇਸ ਵਾਰ ਲੋਕ ਪੁਰਾਣੀ ਗਲਤੀ ਨਹੀ ਦੁਹਰਾਉਣਗੇ।

(ਗੁਰੀ ਸੀ.ਐਚ.ਡੀ)

mworld8384@yahoo.com

 

 

Install Punjabi Akhbar App

Install
×