ਨਾਰਵੇ ਦੇ ਟੈਲੇਨੂਰ ਹਾਲ ਵਿੱਚ ਹੋਵੇਗਾ ਅੰਤਰਾਸਟਰੀ ਯੋਗਾ ਦਿਵਸ

DSC_0186rrrਭਾਰਤੀ ਯੋਗਾ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਉਣ ਦੇ ਇਰਾਦੇ ਨਾਲ ਭਾਰਤੀ ਸਰਕਾਰ ਦੇ ਸਹਿਯੋਗ ਨਾਲ ਨਾਰਵੇ ਵਿਖੇ ਭਾਰਤੀ ਦੂਤਾਵਾਸ ਵੱਲੋ ਸਹਿਰ ਦੀ ਰਾਜਧਾਨੀ ਉਸਲੋ ਦੇ ਪ੍ਰਸਿੱਧ ਹਾਲ ਟੈਲੇਨੂਰ ਹਾਲ ਵਿੱਚ 21 ਜੂਨ ਦਿਨ ਐਤਵਾਰ ਨੂੰ ਅੰਤਰਾਸਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ।ਪ੍ਰੈਸ ਨੂੰ ਇਹ ਜਾਣਕਾਰੀ ਭਾਰਤੀ ਦੂਤਾਵਾਸ ਦੇ ਰਾਜਦੂਤ ਸ੍ਰੀ ਐਨ ਕੇ ਬਰਾਊਨੀ ਨੇ ਦਿੱਤੀ ।ਉਹਨਾਂ ਜਾਣਕਾਰੀ ਦਿੰਦਿਆਂ ਕਿਹਾ  ਕਿ ਐਤਵਾਰ 21 ਜੂਨ ਨੂੰ ਹਾਲ
ਦੇ ਦਰਵਾਜੇ ਸਵੇਰੇ 10 ਵਜੇ ਖੋਲ ਦਿੱਤੇ ਜਾਣਗੇ  ।ਪ੍ਰੋਗਰਾਮ ਵਿੱਚ ਸਵੇਰ 10 ਵਜੇ ਤੋ ਲੈ ਕੇ ਦੁਪਹਿਰ 1 ਵਜੇ ਤੱਕ ਯੋਗਾ ਤੋਂ ਇਲਾਵਾ ਭਾਰਤੀ ਸੰਗੀਤ ਅਤੇ ਨਾਚ ਦਾ ਵੀ ਪ੍ਰਦਰਸਨ ਹੋਵੇਗਾ।ਜਿਸ ਦੌਰਾਨ ਆਉਣ ਵਾਲੇ ਲੋਕਾਂ ਲਈ ਜੂਸ ਆਦਿ ਦੇ ਨਾਲ ਨਾਲ ਫ੍ਰੀ ਪਾਰਕਿੰਗ ਦਾ ਪ੍ਰਬੰਧ ਹੋਵੇਗਾ ।ਉਹਨਾਂ ਕਿਹਾ ਕਿ ਭਾਰਤੀ ਲੋਕਾਂ ਦੇ ਨਾਲ ਨਾਲ ਇੱਥੇ ਵਸੇ ਗੋਰੇ ਲੋਕਾਂ ਵਿੱਚ ਵੀ ਬਹੁਤ ਉਤਸਾਹ ਪਾਇਆ ਜਾ ਰਿਹਾ ਹੈ,ਅਤੇ ਉਹਨਾਂ ਨੇ ਤਕਰੀਬਨ 2000 ਲੋਕਾਂ ਦੇ ਪਹੁੰਚਣ ਦੀ ਉਮੀਦ ਵੀ ਜਿਤਾਈ
ਹੈ।ਇਸ ਦੌਰਾਨ ਉਹਨਾਂ ਦੇ ਨਾਲ ਸੈਕਟਰੀ ਸ੍ਰੀ ਐਂਨ ਪੂਨਾਂਪਨ ਤੋ ਇਲਾਵਾ ਵੀਜਾ ਅਫਸਰ ਸ੍ਰੀ ਸਰਮਾਂ ਜੀ ਵੀ ਮੌਜੂਦ ਸਨ।

Install Punjabi Akhbar App

Install
×