ਪਹਿਲਾ ਅੰਤਰ-ਰਾਸ਼ਟਰੀ ਯੋਗਾ ਦਿਵਸ ਐਡੀਲਡ ਵਿੱਚ ਪੂਰੀ ਚਾਹ ਨਾਲ ਮਨਾਇਆ ਗਿਆ

iydayਯੁਨਾਈਟੇਡ ਨੈਸ਼ਨਜ਼ ਜਨਰਲ ਅਸੈਂਬਲੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਪੀਲ ਨੂੰ ਸਵੀਕਾਰਦਿਆਂ -ਯੋਗਾ, ਜੋ ਕਿ ਮਨੁਖ ਦੀ ਸਿਹਤ ਅਤੇ ਕਾਮਯਾਬੀ ਲਈ ਬਹੁਤ ਹੀ ਜ਼ਰੂਰੀ ਹੈ, ਨੂੰ ਮੰਨਦਿਆਂ ਜੂਨ 21ਨੂੰ ਅੰਤਰਰਾਸ਼ਟ੍ਰੀਏ ਯੋਗਾ ਦਿਵਸ ਵਜੋਂ ਸਮਰਪਿਤ ਕੀਤਾ ਗਿਆ ਅਤੇ ਪਹਿਲਾ ਅੰਤਰਰਾਸ਼ਟ੍ਰੀਏ ਯੋਗਾ ਦਿਵਸ ਸੰਸਾਰ ਭਰ ਦੇ 192ਦੇਸ਼ਾਂ ਵਿੱਚ ਮਨਾਇਆ ਵੀ ਗਿਆ। ਹਿੰਦੂ ਕਾਂਸਲ ਆਫ਼ ਆਸਟ੍ਰੇਲੀਆ ਵੱਲੋਂ ਵੀ ਇਹ ਦਿਵਸ ੬ ਮੁੱਖ ਸ਼ਹਿਰਾਂ -ਸਿਡਨੀ, ਮੈਲਬਾਰਨ, ਕੈਨਬਰਾ, ਐਡੀਲੇਡ, ਬਰਿਸਬੇਨ ਅਤੇ ਪਰਥ ਵਿੱਚ ਬੜੇ ਹੀ ਉਤਸਾਹ ਪੂਰਵਕ ਤਰੀਕਿਆਂ ਨਾਲ ਮਨਾਇਆ ਗਿਆ।
ਐਡੀਲੇਡ ਵਿਖੇ, ਹਿੰਦੂ ਕਾਂਸਲ ਆਫ਼ ਆਸਟ੍ਰੇਲੀਆ, ਹਿੰਦੂ ਸਵਯਮ ਸੇਵਕ ਸੰਘ, ਅਤੇ ਓਵਰਸੀਜ਼ ਫਰੈਂਡਜ਼ ਆਫ਼ ਬੀ. ਜੇ. ਪੀ. ਵੱਲੋਂ ਸਥਾਨਕ ਸਕੂਲਾਂ, ਆਤਮਿਕ ਸੰਸਥਾਵਾਂ, ਕਮਿਊਨਿਟੀ ਮੈਂਬਰਜ਼ ਨਾਲ ਮਿਲ ਕੇ ਇਸ ਦਿਹਾੜੇ ਨੂੰ ਮਨਾਇਆ ਗਿਆ।
ਇਸ ਦਾ ਮੁੱਖ ਮੰਤਵ ਸਮੁੱਚੀ ਮਨੁੱਖਤਾ ਲਈ ਸਿਹਤ, ਇੱਕ ਸਾਰਤਾ ਅਤੇ ਸ਼ਾਂਤੀ ਹੈ। ਇਸ ਦੌਰਾਨ ਆਮ ਲੋਕਾਂ ਵਾਸਤੇ ਇਕ ਅਜਿਹਾ ਸਾਂਝਾ ਸਥਾਨ ਸਥਾਪਤ ਕੀਤਾ ਗਿਆ ਜਿਸ ਵਿੱਚ ਕਿ ਯੋਗਾ ਤੋਂ ਅਣਜਾਣ -ਪਰ ਸਿੱਖਣ ਦੇ ਇਛੁੱਕ ਲੋਕਾਂ ਦਾ ਮੇਲ ਉਹਨਾਂ ਲੋਕਾਂ ਨਾਲ ਕਰਵਾਇਆ ਗਿਆ ਜੋ ਕਿ ਯੋਗਾ ਦੇ ਮਾਹਰ ਹਨ ਅਤੇ ਸਭ ਨੂੰ ਆਪਸ ਵਿੱਚ ਗੱਲਾਂ-ਬਾਤਾਂ, ਸਲਾਹ ਮਸ਼ਵਰਾ ਕਰਨ ਦਾ ਮੌਕਾ ਵੀ ਦਿੱਤਾ ਗਿਆ।
ਯੋਗਾ ਕੈਂਪ ਦੀ ਸ਼ੁਰੂਆਤ ਗਾਇਤ੍ਰੀ ਮੰਤਰ ਨਾਲ ਕੀਤੀ ਗਈ ਅਤੇ ਲੋਰਡ ਮੇਅਰ -ਸ੍ਰੀ ਪੋਰਟ ਐਡੀਲਡ ਇਨਫੀਲਡ ਨੇ ਆਪਣੇ ਛੋਟੇ ਜਿਹੇ ਪਰ ਪ੍ਰਭਾਵਸ਼ਾਲੀ ਭਾਸ਼ਣ ਨਾਲ ਇਸ ਦੀ ਰਸਮੀ ਸ਼ੁਰੂਆਤ ਕੀਤੀ ਅਤੇ ਲੋਕਾਂ ਨੂੰ ਯੋਗਾ ਦੀ ਮਹੱਤਤਾ ਬਾਰੇ ਦੱਸਿਆ। ਯੋਗਾਚਾਰਨੀ ਕੋਮਲ ਜੀ ਨੇ ਯੋਗ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਆਰਟ ਆਫ਼ ਲਿਵਿੰਗ ਦੀ ਤਰਫ ਤੋਂ ਸ੍ਰੀ ਵਿਵੇਕ ਕੁਲਕਰਨੀ, ਇੰਡੂ ਯੋਗਾ ਸੈਂਕਚਰੀ ਵੱਲੋਂ ਕੈਲੀ ਮਿੱਤਲ, ਟ੍ਰੈਡੀਸ਼ਨਲ ਕਿਰਿਆ ਯੋਗ ਵੱਲੋਂ ਸ੍ਰੀ ਰੂਪਲ ਸ਼ਾਹ, ਵੈਨੀ ਸ਼ਕੁਲ ਅਤੇ ਰਾਜ ਪਾਂਡੇ, ਕੰਮਿਊਨਿਟੀ ਯੋਗਾ ਵੱਲੋਂ ਕਰੇਨ ਨਿਕੋਲ, ਆਦਿ ਨੇ 10 ਤੋਂ 20 ਮਿਨਟ ਤੱਕ ਯੋਗਾ ਦੇ ਵੱਖਰੀਆਂ ਵੱਖਰੀਆਂ ਕਿਰਿਆਵਾਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ।

Install Punjabi Akhbar App

Install
×