ਅੰਤਰ ਰਾਸ਼ਟਰੀ ਫਲਾਈਟਾਂ ਸ਼ੁਰੂ; 590 ਦਿਨਾਂ ਬਾਅਦ ਆਸਟ੍ਰੇਲੀਆਈ ਪਰਤੇ ਘਰਾਂ ਨੂੰ

ਪਹਿਲੀ ਕੁਆਰਨਟੀਨ ਮੁਕਤ ਫਲਾਈਟ ਲਾਸ ਏਂਜਲਸ ਤੋਂ ਉਡ ਕੇ ਉਤਰੀ ਸਿਡਨੀ ਵਿੱਚ

ਕਰੋਨਾ ਕਾਰਨ ਬੀਤੇ ਸਾਲ 2020 ਦੇ ਸ਼ੁਰੂ ਵਿੱਚ ਹੀ ਅੰਤਰ-ਰਾਸ਼ਟਰੀ ਫਲਾਈਟਾਂ ਨੂੰ ਅਹਿਤਿਆਦਨ ਤੌਰ ਤੇ ਬੰਦ ਕਰਨਾ ਪਿਆ ਸੀ ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਆਸਟ੍ਰੇਲੀਆਈ ਨਾਗਰਿਕ ਬਾਹਰਲੇ ਦੇਸ਼ਾਂ ਵਿੱਚ ਹੀ ਫੱਸ ਕੇ ਰਹਿ ਗਏ ਸਨ।
ਅੱਜ, 1 ਨਵੰਬਰ ਨੂੰ ਉਕਤ ਫਲਾਈਟਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ ਅਤੇ ਪਹਿਲੀ ਕਾਂਟਾਜ਼ ਫਲਾਈਟ (ਕਿਉ ਐਫ 12), ਲਾਸ ਏਂਜਲਸ, ਅਮਰੀਕਾ ਤੋਂ ਉਡ ਕੇ ਅੱਜ ਤੜਕੇ ਸਵੇਰੇ ਸਿਡਨੀ ਏਅਰਪੋਰਟ ਉਪਰ ਲੈਂਡ ਕੀਤੀ ਅਤੇ ਪੁਰੀ ਤਰ੍ਹਾਂ ਨਾਲ ਵੈਕਸੀਨੇਟਿਡ ਯਾਤਰੀ ਆਪਣੇ ਘਰਾਂ ਨੂੰ ਪਰਤੇ ਹਨ।
ਜ਼ਿਕਰਯੋਗ ਹੈ ਕਿ ਹਾਲ ਦੀ ਘੜੀ ਸਿਰਫ ਆਸਟ੍ਰੇਲੀਆਈ ਨਿਵਾਸੀ, ਪੱਕੇ ਵਸਨੀਕ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹੀ ਆਸਟ੍ਰੇਲੀਆ ਪਰਤਣ ਦੀ ਇਜਾਜ਼ਤ ਮਿਲੀ ਹੈ ਅਤੇ ਉਨ੍ਹਾਂ ਲਈ ਕਰੋਨਾ ਤੋਂ ਬਚਾਉ ਵਾਲੀ ਵੈਕਸੀਨੇਸ਼ਨ ਦੀਆਂ ਪੂਰੀਆਂ ਦੋ ਡੋਜ਼ਾਂ ਲਗਵਾਉਣ ਦੀ ਵੀ ਮੁੱਢਲੀ ਸ਼ਰਤ ਰੱਖੀ ਗਈ ਹੈ।
ਅੱਜ ਸ਼ਾਮ ਨੂੰ ਹੀ 6:30 ਵਜੇ ਕਾਂਟਾਜ਼ ਦੀ ਫਲਾਈਟ ਕਿਊ ਐਫ 1 ਸਿਡਨੀ ਤੋਂ ਲੰਡਨ (ਡਾਰਵਿਨ ਵੱਲੋਂ ਹੋ ਕੇ) ਵੀ ਰਵਾਨਾ ਹੋ ਰਹੀ ਹੈ ਅਤੇ ਇਸ ਫਲਾਈਟ ਨੂੰ ਵੀ ਕੁਆਰਨਟੀਨ ਮੁਕਤ ਸ਼੍ਰੇਣੀ ਦੀ ਪਹਿਲੀ ਫਲਾਈਟ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।

Install Punjabi Akhbar App

Install
×