ਆਸਟ੍ਰੇਲੀਆਈ ਅੰਤਰ ਰਾਸ਼ਟਰੀ ਯਾਤਰਾਵਾਂ ਕ੍ਰਿਸਮਿਸ ਤੱਕ ਹੋ ਜਾਣਗੀਆਂ ਸ਼ੁਰੂ -ਡੈਨ ਤੇਹਾਨ

ਫੈਡਰਲ ਟੂਰਿਜ਼ਮ ਮੰਤਰੀ ਡੈਨ ਤੇਹਾਨ ਨੇ ਆਪਣੇ ਇੱਕ ਤਾਜ਼ਾ ਬਿਆਨ ਵਿੱਚ ਕਿਹਾ ਹੈ ਕਿ ਅੰਤਰ ਰਾਸ਼ਟਰੀ ਯਾਤਰਾਵਾਂ ਆਦਿ ਕ੍ਰਿਸਮਿਸ ਦੇ ਤਿਉਹਾਰ ਤੱਕ ਸ਼ੁਰੂ ਹੋ ਜਾਣਗੀਆਂ ਪਰੰਤੂ ਇਸ ਤੋਂ ਪਹਿਲਾਂ ਹਾਲ ਦੀ ਘੜੀ ਅਜਿਹੀ ਕਿਸੇ ਉਮੀਦ ਨੂੰ ਲਗਾਉਣਾ ਲੱਗਭਗ ਨਾਮੁਮਕਿਨ ਹੀ ਲੱਗ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਯਾਤਰਾਵਾਂ ਦੀ ਸਭ ਤੋਂ ਵੱਡੀ ਅਤੇ ਪਹਿਲੀ ਸ਼ਰਤ ਇਹੋ ਹੋਵੇਗੀ ਕਿ ਯਾਤਰੀ (16 ਸਾਲ ਤੋਂ ਉਪਰ) ਨੂੰ ਕਰੋਨਾ ਤੋਂ ਬਚਾਉ ਲਈ ਦੋਹੇਂ ਵੈਕਸੀਨ ਦੀਆਂ ਡੋਜ਼ਾਂ ਲੱਗੀਆਂ ਹੋਈਆਂ ਹੋਣੀਆਂ ਚਾਹੀਦੀਆਂ ਹਨ।
ਬਾਹਰ ਤੋਂ ਆਉਣ ਵਾਲਾ ਯਾਤਰੀਆਂ ਨੂੰ ਜੇਕਰ ਟੀ.ਜੀ.ਏ. (Therapeutic Goods Administration) ਵੱਲੋਂ ਮਾਣਤਾ ਪ੍ਰਾਪਤ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਲੱਗੀ ਹੈ ਤਾਂ ਉਹ ਆਪਣੇ ਘਰਾਂ ਨੂੰ ਪਰਤ ਕੇ ਘਰਾਂ ਵਿੱਚ ਹੀ ਕੁਆਰਨਟੀਨ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਮੌਜੂਦਾ ਸਮਿਆਂ ਵਿੱਚ ਵੀ ਹਾਲੇ ਤੱਕ 45,000 ਤੋਂ ਵੀ ਵੱਧ ਆਸਟ੍ਰੇਲੀਆਈ ਲੋਕ, ਦੇਸ਼ ਤੋਂ ਬਾਹਰਲੇ ਦੇਸ਼ਾਂ ਵਿੱਚ ਫਸੇ ਹੋਏ ਹਨ ਅਤੇ ਆਪਣੇ ਘਰਾਂ ਨੂੰ ਪਰਤਣ ਦੀ ਤਾਂਘ ਵਿੱਚ ਹਨ।

Install Punjabi Akhbar App

Install
×