ਨਿਊਜ਼ੀਲੈਂਡ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਨਕਲੀ ਏਜੰਟਾਂ ਦੇ ਗਲਤ ਮਾਰਗ ਦਰਸ਼ਨ ਦਾ ਸ਼ਿਕਾਰ

NZ PIC 08 Dec-3. jpgਭਾਵੇਂ ਕਿ ਸਾਰੇ ਭਾਰਤੀ ਜਾਣਦੇ ਹੀ ਹਨ ਕਿ ਭਾਰਤ ਦੇ ਵਿਚ ਬਾਹਰ ਜਾਣ ਦਾ ਐਨਾ ਚਾਅ ਰਹਿੰਦਾ ਹੈ ਕਿ ਹਵਾਈ ਜ਼ਹਾਜ ਦੇ ਸੁਪਨੇ ਲੈਣ ਵਾਲਾ ਐਨਾ ਉਚਾ ਉਡ ਜਾਂਦਾ ਹੈ ਕਿ ਉਹ ਧਰਤੀ ‘ਤੇ ਬੈਠੇ ਏਜੰਟ ਵੱਲੋਂ ਦਿਖਾਏ ਜਾ ਰਹੇ ਸਬਜਬਾਗ ਨੂੰ ਵਿਚਾਰਦਾ ਤੱਕ ਨਹੀਂ। ਨਕਲੀ ਏਜੰਟਾਂ ਦੇ ਅੜਿਕੇ ਚੜ੍ਹ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਗਲਤ ਮਾਰਗ ਦਰਸ਼ਨ ਦਾ ਸ਼ਿਕਾਰ ਹੋ ਰਹੇ ਹਨ। ਅਜਿਹੀਆਂ ਰਿਪੋਰਟਾਂ ਹੁਣ ਨਿਊਜ਼ੀਲੈਂਡ ਦੇ ਰਾਸ਼ਟਰੀ ਮੀਡੀਏ ਦੇ ਵਿਚ ਵੀ ਛਪਣ ਲੱਗੀਆਂ ਹਨ। ਨਿਊਜ਼ੀਲੈਂਡ ਦੇ ਸਿਖਿਆ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਸਾਲ ਪਿਛਲੇ ਸਾਲ ਨਾਲੋਂ 11760 ਹੋਰ ਜਿਆਦਾ ਅੰਤਰਰਾਸ਼ਟਰੀ ਵਿਦਿਆਰਥੀ ਨਿਊਜ਼ੀਲੈਂ ਪੜ੍ਹਨ ਆਏ ਹਨ। ਆਕਲੈਂਡ ਤੋਂ ਬਾਹਰ ਵਾਇਕਾਟੋ, ਬੇਅ ਆਫ ਪਲੈਂਟੀ, ਕੈਂਟਰਬਰੀ ਦੇ ਵਿਚ 15 ਤੋਂ 18% ਤੱਕ ਵਾਧਾ ਹੋਇਆ ਹੈ ਜਦ ਕਿ ਨਾਰਥਲੈਂਡ, ਟਾਰਾਨੀਕੀ ਅਤੇ ਨੈਲਸਨ ਵਿਖੇ ਦੁੱਗਣੇ ਵਿਦਿਆਰਥੀ ਆਏ ਹਨ। ਸਮੱਚੇ ਤੌਰ ‘ਤੇ 13% ਦਾ ਵਾਧਾ ਹੋਇਆ ਹੈ। ਇਮੀਗ੍ਰੇਸ਼ਨ ਸਲਾਹਕਾਰਾਂ ਦਾ ਕਹਿਣਾ ਹੈ ਕਿ ਖੇਤਰੀ ਇਲਾਕਿਆਂ ਦੇ ਵਿਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਲਾਲਚ ਦਿੱਤਾ ਜਾਂਦਾ ਹੈ ਕਿ ਉਹ ਖੇਤਾਂ ਆਦਿ ਦੇ ਵਿਚ ਕੰਮ ਕਰਕੇ ਸੌਖਿਆਂ ਹੀ 200 ਡਾਲਰ ਪ੍ਰਤੀ ਦਿਨ ਕਮਾ ਸਕਦੇ ਹਨ। ਪੰਜਾਬ ਤੋਂ ਆਏ ਇਕ ਵਿਦਿਆਰਥੀ ਵਿਜੇ ਸਿੰਘ ਨੇ ਕਿਹਾ ਹੈ ਕਿ ਉਸਨੂੰ ਏਜੰਟ ਨੇ ਕਿਹਾ ਸੀ ਛੋਟੇ ਸ਼ਹਿਰਾਂ ਦੇ ਵਿਚ ਪ੍ਰਵਾਸੀਆਂ ਦੀ ਬਹੁਤ ਲੋੜ ਹੈ ਅਤੇ ਉਸਨੂੰ ਆਪਣੇ ਆਪ ਰੈਜੀਡੈਂਸੀ ਵੀ ਮਿਲ ਜਾਵੇਗੀ। ਇੰਡੀਆ ਤੋਂ ਇਕ ਇਮੀਗ੍ਰੇਸ਼ਨ ਸਲਾਹਕਾਰ ਅਨੁਸਾਰ 10 ਦੇ ਵਿਚੋਂ 8 ਵਿਦਿਆਰਥੀ ਗਲਤ ਜਾਣਕਾਰੀ ਦਾ ਸ਼ਿਕਾਰ ਹੋ ਰਹੇ ਹਨ। ਇਕ ਭਾਰਤੀ ਏਜੰਟ ਜੋ ਕਿ ਵਿਨਟੈਕ ਹਮਿਲਟਨ ਦੇ ਲਈ ਕੰਮ ਕਰਦਾ ਸੀ, ਵੱਲੋਂ 30 ਬੋਨਸ ਨੰਬਰਾਂ ਸਬੰਧੀ ਗਲਤ ਜਾਣਕਾਰੀ ਦਿੰਦਾ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਇਆ ਗਿਆ ਤਾਂ ਕਾਲਜ ਨੇ ਉਸਨੂੰ ਏਜੰਸੀ ਤੋਂ ਬਰਖਾਸਤ ਕਰ ਦਿੱਤਾ। ਭਾਰਤੀ ਵਿਦਿਆਰਥੀਆਂ ਦੀ ਆਮਦ ਵਿਚ 11% ਦਾ ਵਾਧਾ ਹੋਇਆ ਹੈ ਜਦ ਕਿ ਭਾਰਤ ਵਾਪਿਸ ਮੁੜਨ ਵਾਲਿਆਂ ਦੇ ਵਿਚ 57% ਦਾ ਵਾਧਾ ਹੋਇਆ ਹੈ।

Install Punjabi Akhbar App

Install
×