ਅੱਠ ਮਹੀਨਿਆਂ ਬਾਅਦ ਵਾਪਿਸ ਪਰਤੇ ਅੰਤਰ-ਰਾਸ਼ਟਰੀ ਵਿਦਿਆਰਥੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਕਾਰਨ ਅੱਠ ਮਹੀਨਿਆਂ ਦੇ ਵਕਫੇ ਤੋਂ ਬਾਅਦ ਅੱਜ ਨਾਰਦਰਨ ਟੈਰਿਟਰੀ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਜਿੱਥੇ ਕਿ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਪਹਿਲੇ ਦਸਤੇ ਨੇ ਮੁੜ੍ਹ ਤੋਂ ਕਦਮ ਰੱਖਿਆ ਅਤੇ ਆਪਣੀ ਪੜ੍ਹਾਈ ਲਿਖਾਈ ਜਾਰੀ ਕਰਨ ਹਿਤ ਆਸਟ੍ਰੇਲੀਆ ਪਰਤ ਆਏ ਹਨ। ਮੁੱਢਲੇ ਸਿਹਤ ਚੈਕਅਪ ਤੋਂ ਬਾਅਦ, ਸਿੰਗਾਪੁਰ ਤੋਂ ਉਡ ਕੇ ਅੱਜ ਤੜਕੇ ਸਵੇਰੇ ਡਾਰਵਿਨ ਦੀ ਰਨਵੇਜ਼ ਉਪਰ ਜਦੋਂ ਇੱਕ ਚਾਰਟਰ ਪਲੇਨ ਉਤਰਿਆ ਤਾਂ ਇਸ ਵਿੱਚ ਚੀਨ, ਹਾਂਗਕਾਂਗ, ਜਪਾਨ, ਵਿਅਤਨਾਮ ਅਤੇ ਇੰਡੋਨੇਸ਼ੀਆ ਵਿਚਲੇ 63 ਵਿਦਿਆਰਥੀ ਸਵਾਰ ਸਨ ਜੋ ਕਿ ਮੁੜ ਤੋਂ ਆਪਣੀ ਪੜ੍ਹਾਈ ਸ਼ੁਰੂ ਕਰਨ ਲਈ ਆਸਟ੍ਰੇਲੀਆ ਪਰਤੇ ਹਨ। ਇਨਾ੍ਹਂ ਸਾਰੇ ਵਿਦਿਆਰਥੀਆਂ ਨੂੰ 14 ਦਿਨਾਂ ਦੇ ਕੁਆਰਨਟੀਨ ਲਈ ਹੋਵਾਰਡ ਸਪਰਿੰਗਜ਼ ਵਿਚ ਸਥਾਪਿਤ ਕੀਤੀ ਗਈ ਸਰਕਾਰੀ ਰਿਹਾਇਸ਼ ਵਿੱਚ ਪਹੁੰਚਾਇਆ ਗਿਆ ਹੈ ਜਿੱਥੇ ਕਿ ਉਹ ਆਪਣਾ ਕੁਆਰਨਟੀਨ ਦਾ ਸਮਾਂ ਵਤੀਤ ਕਰਨ ਤੋਂ ਬਾਅਦ ਚਾਰਲਸ ਡਾਰਵਿਨ ਯੁਨੀਵਰਸਿਟੀ ਵਿੱਚ ਵਾਪਸ ਪਰਤਣਗੇ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਸਾਈਮਨ ਮੈਡਕਸ ਦਾ ਕਹਿਣਾ ਹੈ ਕਿ ਦੇਸ਼ ਅੰਦਰ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ‘ਜੀ ਆਇਆਂ ਨੂੰ’ ਕਹਿਣ ਵਾਲੇ ਉਹ ਪਹਿਲੇ ਅਦਾਰੇ ਦੇ ਮੁਖੀ ਹਨ -ਇਸ ਵਾਸਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਫਲਾਇਟ ਵਿੱਚ ਅਜਿਹੇ ਨਵੇਂ ਅਤੇ ਪੁਰਾਣੇ ਵਿਦਿਆਰਥੀ ਹਨ ਜੋ ਕਿ ਯੂਨੀਵਰਸਿਟੀ ਵਿੱਚ ਕਈ ਤਰ੍ਹਾਂ ਦੇ ਵੱਖ ਵੱਖ ਕੋਰਸਾਂ ਵਿੱਚ ਦਾਖਿਲ ਹਨ ਜਾਂ ਦਾਖਲਾ ਲੈ ਰਹੇ ਹਨ ਅਤੇ ਇਨ੍ਹਾਂ ਵਿੱਚ ਲਾਅ, ਨਰਸਿੰਗ, ਆਈ.ਟੀ., ਟੀਚਿੰਗ, ਅਕਾਊਂਟਿੰਗ ਅਤੇ ਇੰਜਨੀਅਰਿੰਗ ਆਦਿ ਕੋਰਸ ਸ਼ਾਮਿਲ ਹਨ। ਸਬੰਧਤ ਵਿਭਾਗਾਂ ਦੇ ਮੰਤਰੀ ਨਿਕੋਲ ਮੈਨੀਸਨ ਦਾ ਕਹਿਣਾ ਹੈ ਕਿ ਅੰਤਰ-ਰਾਸ਼ਟਰੀ ਵਿਦਿਆਰਥੀ ਰਾਜ ਦੀ ਅਰਥ-ਵਿਵਸਥਾ ਵਿੱਚ ਹਿੱਸਾ ਪਾਉਣ ਵਾਲੇ ਅਹਿਮ ਜ਼ਰੀਆ ਹਨ ਅਤੇ ਇਨ੍ਹਾਂ ਦੁਆਰਾ ਪ੍ਰਤੀ ਵਿਦਿਆਰਥੀ 40,693 ਡਾਲਰਾਂ ਦੀ ਰਕਮ ਨਾਲ ਹਿੱਸਾ ਪਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਹ ਸ਼ੁਰੂਆਤ ਇੱਕ ਪਾਇਲਟ ਪ੍ਰਾਜੈਕਟ ਦੇ ਤੌਰ ਤੇ ਕੀਤੀ ਗਈ ਹੈ ਅਤੇ ਅਜਿਹਾ ਹੀ ਪਾਇਲਟ ਪ੍ਰਾਜੈਕਟ ਏ.ਸੀ.ਟੀ. ਅਤੇ ਦੱਖਣੀ ਆਸਟ੍ਰੇਲੀਆ ਵੱਲੋਂ ਵੀ ਐਲਾਨਿਆ ਗਿਆ ਹੈ।

Install Punjabi Akhbar App

Install
×