ਰਾਜਾਂ ਦੀਆਂ ਸਰਕਾਰਾਂ ਦੇ ਬਾਰਡਰ ਖੋਲ੍ਹਣ ਨਾਲ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਆ ਸਕਦੇ ਹਨ ਵਾਪਿਸ

(ਐਸ.ਬੀ.ਐਸ.) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਇੱਕ ਐਲਾਨ ਰਾਹੀਂ ਕਿਹਾ ਹੈ ਕਿ ਰਾਜਾਂ ਦੀਆਂ ਸਰਕਾਰਾਂ ਪਹਿਲਾਂ ਆਪਸ ਵਿੱਚ ਬਾਰਡਰ ਖੋਲ੍ਹ ਲੈਣ ਤਾਂ ਕਿ ਇੱਥੋਂ ਦੇ ਵਿਦਿਆਰਥੀ ਦੂਜੇ ਰਾਜਾਂ ਵਿੱਚ ਆ ਜਾ ਸਕਣ ਅਤੇ ਫੇਰ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀ ਜੁਲਾਈ ਦੇ ਮਹੀਨੇ ਵਿੱਚ ‘ਜੀ ਆਇਆਂ ਨੂੰ’ ਆਖ ਸਕਦੀਆਂ ਹਨ। ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੋ ਅਜਿਹੇ ਰਾਜ ਹਨ ਜਿਨਾ੍ਹਂ ਦੇ ਬਾਰਡਰਾਂ ਉਪਰ ਪਾਬੰਧੀ ਨਹੀਂ ਹੈ ਤਾਂ ਇਨਾ੍ਹਂ ਰਾਜਾਂ ਦੀਆਂ ਸਰਕਾਰਾਂ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇੱਥੋਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਥੇ ਆਉਣ ਦੀ ਇਜਾਜ਼ਤ ਫੌਰਨ ਦੇ ਦਿੱਤੀ ਜਾਵੇ ਤਾਂ ਜੋ ਉਹ ਜੁਲਾਈ ਅਗਸਤ ਤੋਂ ਸ਼ੁਰੂ ਹੋਣ ਵਾਲਾ ਆਪਣਾ ਦੂਸਰਾ ਸਮੈਸਟਰ ਸ਼ੁਰੂ ਕਰ ਸਕਣ। ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਦੇ ਮੁੱਖ ਕਾਰਜਕਾਰੀ ਕੈਟਰੀਓਨਾ ਜੈਕਸਨ ਨੇ ਪ੍ਰਧਾਨ ਮੰਤਰੀ ਦੀ ਇਸ ਅਪੀਲ ਦਾ ਸਵਾਗਤ ਕੀਤਾ ਹੈ ਅਤੇ ਇਸਨੂੰ ‘ਸ਼ਾਨਦਾਰ ਸੋਚਣੀ’ ਕਿਹਾ ਹੈ।

Install Punjabi Akhbar App

Install
×