ਸਵ: ਅਵਤਾਰ ਸਿੰਘ ਬੱਲ ਨੂੰ ਸਮਰਪਿਤ ਸਲਾਨਾ ਵਿਸਾਖੀ ਕਬੱਡੀ ਕੱਪ ਚ’ ਅੰਤਰਰਾਸ਼ਟਰੀ ਪਾਵਰਲਿਫ਼ਟਰ ਅਜੇ ਗੋਗਨਾ ਭੁਲੱਥ ਦਾ ਦੋ ਲੱਖ ਰੂਪੈਂ ਨਾਲ ਵਿਸ਼ੇਸ਼ ਸਨਮਾਨ

IMG_1061

ਕਪੂਰਥਲਾ/ ਭੁਲੱਥ 15 ਅਪ੍ਰੈਲ — ਬੀਤੇਂ ਦਿਨ ਵਿਸਾਖੀ ਦੇ ਸ਼ੁਭ ਮੋਕੇ ਤੇ ਭੁਲੱਥ ਵਿਖੇਂ 51ਵੇਂ ਸਾਲ ਚ’ ਪ੍ਰਵੇਸ਼  ਹੋਏ ਭੁਲੱਥ ਦੀ ਨੈਸ਼ਨਲ ਸਪੋਰਟਸ ਕਲੱਬ ਵੱਲੋਂ ਹੋਏ ਵਿਸ਼ਾਲ ਕਬੱਡੀ ਮਹਾਕੁੰਭ ਖੇਡ ਮੇਲਾ ਕਲੱਬ ਦੇ ਰਹੇ ਪਹਿਲੇ ਪ੍ਰਧਾਨ ਸਵ: ਅਵਤਾਰ ਸਿੰਘ ਬੱਲ ਨੂੰ ਸਮਰਪਿਤ ਇਕ ਵਿਸ਼ਾਲ ਕਬੱਡੀ ਕੱਪ ਨੈਸ਼ਨਲ ਸਟੇਡੀਅਮ ਨੇੜੇ ਗੁਰਦੁਆਰਾ ਸੰਤਸਰ ਸਾਹਿਬ ਬਾਈਪਾਸ ਭੁਲੱਥ ਵਿਖੇਂ ਹੋਇਆਂ ਜਿਸ ਵਿੱਚ ਕਬੱਡੀ ਦੀਆਂ ਨਾਮਵਰ ਟੀਮਾਂ ਨੇ ਭਾਗ ਲਿਆ ਕਲੱਬ ਵੱਲੋਂ ਜੇਂਤੂ ਟੀਮਾਂ ਨੂੰ ਪਹਿਲਾ ਨਗਦ ਇਨਾਮ ਇਕ ਲੱਖ ਰੂਪੈ ਅਤੇ ਦੂਸਰਾ ਇਨਾਮ 71,000 ਹਜ਼ਾਰ ਸੀ ।

IMG_1047

ਇਸ ਮੋਕੇ ਮਾਰਚ ਮਹੀਨੇ ਚ’ ਆਸਟ੍ਰੇਲੀਆ ਦੇ ਗੋਲ਼ਡ ਕੋਸਟ ਸ਼ਹਿਰ ਵਿਖੇ ਹੋਈ ਏਸ਼ੀਅਨ ਪਾਵਰਲਿਫਟਿਗ ਦੇ ਮੁਕਾਬਲਿਆਂ ਚ’ ਭੁਲੱਥ ਦਾ ਮਾਣ ਵਧਾਉਣ ਵਾਲੇ ਗੋਲ਼ਡ ਮੈਡਲ ਜੇਤੂ ਪਾਵਰਲਿਫਟਰ ਅਜੇਂ ਗੋਗਨਾ ਸਪੁੱਤਰ ਪਰਵਾਸੀ ਸੀਨੀਅਰ ਪੱਤਰਕਾਰ ਰਾਜ ਗੋਗਨਾ ਨੂੰ ਵਿਸ਼ਾਲ  ਵਿਸਾਖੀ ਕਬੱਡੀ ਕੱਪ ਤੇ ਕਲੱਬ ਦਾ ਯਾਦਗਰੀ ਚਿੰਨ ਟਰਾਫੀ ਦੇ ਨਾਲ  ਦੋ ਲੱਖ ਰੁਪਏ 2,00000 ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ। ਬੁਲਾਰਿਆਂ ਨੇ ਜਿੰਨਾਂ ਚ’ ਹੋਰਨਾਂ ਤੋਂ ਇਲਾਵਾਂ ਕਾਂਗਰਸ ਪਾਰਟੀ ਦੇ ਹਲਕਾ ਭੁਲੱਥ ਤੋਂ ਇੰਚਾਰਜ ਰਣਜੀਤ ਸਿੰਘ ਰਾਣਾ, ਸਪੋਰਟਸ ਕਲੱਬ ਦੇ ਪ੍ਰਧਾਨ ਸਰਵਨ ਸਿੰਘ ਬੱਲ, ਨੰਬਰਦਾਰ ਰਣਜੀਤ ਸਿੰਘ ਰਿੰਪੀ, ਨੈਸ਼ਨਲ ਕਬੱਡੀ ਖਿਡਾਰੀ ਕਾਲਾ ਬਾਗੜੀਆਂ ਅਤੇ ਇਲਾਕੇ ਦੀਆਂ  ਹੋਰ ਪਮੁੱਖ  ਸ਼ਖ਼ਸੀਅਤਾ ਨੇ ਅਜੇਂ ਗੋਗਨਾ ਦੀਆ ਪ੍ਰਾਪਤੀਆਂ ਤੇ ਸੂਬੇ, ਅਤੇ ਭੁਲੱਥ ਇਲਾਕੇ ਨੂੰ ਇਸ ਖਿਡਾਰੀ ਪ੍ਰਤੀ ਪੂਰੇ ਮਾਣ ਦੀ ਵੀ ਗੱਲ ਕਹੀ।

Install Punjabi Akhbar App

Install
×