ਅੰਤਰਰਾਸ਼ਟਰੀ ਸਾਖਰਤਾ ਦਿਵਸ: ਸਾਈਡ ਵੱਟ ਗਏ ਲੋਕੀ ਕਿਤਾਬਾਂ ਤੋਂ 

  • ਪਿਛਲੇ ਸਾਲ 4 ਲੱਖ 42 ਹਜ਼ਾਰ ਤੋਂ ਵੱਧ ਕੀਵੀ ਲੋਕਾਂ ਨੇ ਨਹੀਂ ਕੋਈ ਪੜ੍ਹੀ ਕਿਤਾਬ-ਨੈਟਫਲੈਕਸ ਨੇ ਬਦਲੇ ਸਮੀਕਰਣ

NZ PIC 8 Sep-2

ਔਕਲੈਂਡ 8 ਸਤੰਬਰ – ਅੱਜ ਅੰਤਰਰਾਸ਼ਟਰੀ ਸਾਖਰਤਾ (ਇੰਟਰਨੈਸ਼ਨਲ ਲਿਟਰੇਸੀ) ਦਿਵਸ ਹੈ। ਵੱਖ-ਵੱਖ ਦੇਸ਼ਾਂ ਦੇ ਵਿਚ ਅੱਜ ਦੇ ਦਿਨ ਨੂੰ ਪੜ੍ਹਨ ਅਤੇ ਲਿਖਣ ਦੇ ਦਿਨ ਵਜੋਂ ਜਾਣਿਆ ਜਾਂਦਾ ਹੈ। ਤਕਨੀਕ ਨੇ ਜੀਵਨ ਦੇ ਵਿਚ ਜਿੱਥੇ ਚਹੁੰ-ਪੱਖੀ ਵਿਕਾਸ ਦੇ ਨਵੇਂ ਦਰਵਾਜ਼ੇ ਖੋਲ੍ਹੇ ਹਨ ਉਥੇ ਪੜ੍ਹਨ ਵਰਗੀਆਂ ਆਦਤਾਂ ਦੇ ਦਰਵਾਜ਼ੇ ਵੀ ਢੋਅ ਦਿੱਤੇ ਹਨ। ਕੋਈ ਸਮਾਂ ਸੀ ਜਦੋਂ ਆਮ ਲੋਕ ਕਿਤਾਬਾਂ ਮੁੱਲ ਲੈ-ਲੈ ਕੇ ਪੜ੍ਹਿਆ ਕਰਦੇ ਸਨ, ਲੋਕਾਂ ਨੂੰ ਕਿਤਾਬਾਂ ਦੀ ਆਮਦ ਦੀ ਉਡੀਕ ਰਹਿੰਦੀ ਸੀ, ਪਰ ਜ਼ਮਾਨਾ ਐਨਾ ਬਦਲ ਗਿਆ ਹੈ ਕਿ ਸਿਰਫ ਤੇ ਸਿਰਫ ਸਾਹਿਤਕ ਲੋਕ ਹੀ ਕਿਤਾਬਾਂ ਦੇ ਲਈ ਚਾਅਭਰਪੂਰ ਨਜ਼ਰ ਆਉਂਦੇ ਹਨ।

ਇਕ ਸਰਵੇਅ ਵਿਚ ਪਾਇਆ ਗਿਆ ਹੈ ਕਿ ਸਾਲ 2018 ਦੇ ਵਿਚ ਸਿਰਫ 4,42,600 ਕੀਵੀ ਬਾਲਗਾਂ ਨੇ ਹੀ ਕਿਤਾਬਾਂ ਪੜ੍ਹੀਆਂ ਹਨ। 2016 ਦੇ ਵਿਚ ਵੀ ਇਕ ਸਰਵੇਅ ਕੀਤਾ ਗਿਆ ਸੀ ਜਿਸ ਦੇ ਵਿਚ 3,94,000 ਲੋਕਾਂ ਨੇ ਕਿਤਾਬਾਂ ਪੜ੍ਹੀਆਂ ਸਨ। ਦੇ ਸਾਲ ਬਾਅਦ ਇਹ ਗਿਣਤੀ ਵੱਡੀ ਪੱਧਰ ਉਤੇ ਵਧੀ ਹੈ। ਜਿਹੜੇ ਲੋਕ ਕਿਤਾਬਾਂ ਪੜ੍ਹਦੇ ਹਨ ਉਹ ਸਲਾਨਾ 50 ਕਿਤਾਬਾਂ ਵੀ ਪੜ੍ਹ ਜਾਂਦੇ ਹਨ। ਜਿਨ੍ਹਾਂ ਵਿਚ ਕ੍ਰਾਈਮ, ਥ੍ਰੀਲਰ ਅਤੇ ਰੋਮਾਂਚਿਕ ਬਹਾਦਰੀ ਭਰੇ ਕਾਰਨਾਮਿਆਂ ਨਾਲ ਮੁੱਖ ਵਿਸ਼ੇ ਹੁੰਦੇ ਹਨ। ਮੈਕਡੋਨਡ ਨੇ ਵੀ ਬੱਚਿਆਂ ਦੇ ਵਿਚ ਕਿਤਾਬਾਂ ਪ੍ਰਤੀ ਰੁਚੀ ਪੈਦਾ ਕਰਨ ਲਈ 8 ਲੱਖ ‘ਹੈਪੀ ਮੀਲ’ ਦੀਆਂ ਛੋਟੀਆਂ ਕਿਤਾਬਾਂ ਵੰਡੀਆਂ ਸਨ। ਸੋ ਲਗਦਾ ਹੈ ਕਿ ਲੋਕ ਕਿਤਾਬਾਂ ਤੋਂ ਸਾਈਟ ਵੱਟ ਗਏ ਹਨ।

Install Punjabi Akhbar App

Install
×