ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਿੰਦਰ ਸਿੰਘ (ਤਾਊ ਮਾਂਗੇਵਾਲੀਆ) ਦੀ ਸੜਕ ਦੁਰਘਟਨਾ ਵਿਚ ਮੌਤ

NZ PIC 22 Dec-1

ਪੰਜਾਬੀ ਮਾਂ ਖੇਡ ਕਬੱਡੀ ਦੇ ਦੇਸ਼-ਵਿਦੇਸ਼ ਵਸਦੇ ਸਾਰੇ ਖੇਡ ਪ੍ਰੇਮੀਆਂ ਦੇ ਵਿਚ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਿੰਦਰ ਸਿੰਘ ਜਿਸ ਨੂੰ ਤਾਊ ਮਾਂਗੇਵਾਲੀਆਂ ਕਰਕੇ ਖੇਡ ਸਫਾਂ ਦੇ ਵਿਚ ਜਾਣਿਆ ਜਾਂਦਾ ਸੀ, ਦੀ ਬੀਤੀ ਰਾਤ ਪਿੰਡ ਮਨਸੂਰੋਵਾਲ (ਕਪੂਰਥਲਾ) ਵਿਖੇ ਇਕ ਸੜਕ ਦੁਰਘਟਨਾ ਵਿਚ ਮੌਤ ਹੋ ਗਈ। ਸਵੇਰੇ ਜਦੋਂ ਉਥੇ ਪ੍ਰਭਾਤ ਫੇਰੀ ਨਿਕਲ ਰਹੀ ਸੀ ਤਾਂ ਸੰਗਤ ਨੇ ਇਸ ਨੌਜਵਾਨ ਨੂੰ ਡਿੱਗਿਆ ਹੋਇਆ ਵੇਖਿਆ। ਤਾਊ ਮਾਂਗੇਵਾਲਈਆਂ ਦੀ  ਉਮਰ ਲਗਪਗ 24 ਸਾਲ ਸੀ ਅਤੇ ਉਹ ਪਿਤਾ ਸ. ਜੋਗਾ ਸਿੰਘ ਅਤੇ ਮਾਤਾ ਦਾ ਸਿਮਰਜੀਤ ਕੌਰ ਦਾ ਸਭ ਤੋਂ ਛੋਟਾ ਬੇਟਾ ਸੀ। ਇਹ ਨੌਜਵਾਨ ਇਸੇ ਸਾਲ ਮਾਰਚ ਮਹੀਨੇ ਨਿਊਜ਼ੀਲੈਂਡ ਵਿਖੇ ਕੱਬਡੀ ਖੇਡਣ ਆਇਆ ਸੀ।
ਨਿਊਜ਼ੀਲੈਂਡ ਵਸਦੇ ਖੇਡ ਪ੍ਰੇਮੀਆਂ ਵੱਲੋਂ ਦੁੱਖ ਪ੍ਰਗਟ:  ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸ. ਵਰਿੰਦਰ ਸਿੰਘ ਬਰੇਲੀ, ਪ੍ਰਸਿੱਧ ਖਿਡਾਰੀ ਮੰਗਾ ਭੰਡਾਲ, ਪੰਮੀ ਬੋਲੀਨਾ, ਬਿੰਦਾ ਰੰਧਾਵਾ, ਪੱਪੀ ਮਾਂਗੇਵਾਲ, ਸੰਤੋਖ ਸਿੰਘ ਵਿਰਕ, ਪਿੰਦੂ ਵਿਰਕ, ਅੰਗਰੇਜ਼ ਸਿੰਘ, ਜੱਸਾ ਬੋਲੀਨਾ, ਕਲਗੀਧਰ ਸਪੋਰਟਸ ਕਲੱਬ ਤੋਂ ਜੁਝਾਰ ਸਿੰਘ ਪੁੰਨੂਮਜਾਰਾ, ਦੁਆਬਾ ਸਪੋਰਟਸ ਕਲੱਬ ਤੋਂ ਇੰਦਰਜੀਤ ਸਿੰਘ ਕਾਲਕਟ,ਮਨਜੀਤ ਸਿੰਘ ਬੱਲਾ, ਮਾਸਟਰ ਜੋਗਿੰਦਰ ਸਿੰਘ, ਖੇਡ ਪ੍ਰੋਮੋਟਰ ਮੱਦੂ ਹਮਿਲਟਨ, ਦਸਮੇਸ਼ ਸਪੋਰਟਸ ਕਲੱਬ ਟੀ ਪੁੱਕੀ ਤੋਂ ਸ. ਦਰਸ਼ਨ ਸਿੰਘ ਨਿੱਝਰ, ਗੋਪਾ ਬੈਂਸ,  ਟਾਈਗਰ ਸਪੋਰਟਸ ਕਲੱਬ ਤੋਂ ਭੁਪਿੰਦਰ ਸਿੰਘ ਪਾਸਲਾ, ਆਜ਼ਾਦ ਸਪੋਰਟਸ ਕਲੱਬ ਤੋਂ ਜੱਸਾ ਵਿਰਕ, ਹੇਸਟਿੰਗ ਤੋਂ ਚਰਨਜੀਤ ਸਿੰਘ, ਟੌਰੰਗਾ ਤੋਂ ਰਣਜੀਤ ਸਿੰਘ ਰਾਏ, ਸੁਪਰੀਮ ਸਿੱਖ ਸੁਸਾਇਟੀ ਤੋਂ ਸ. ਦਲਜੀਤ ਸਿੰਘ, ਰਜਿੰਦਰ ਸਿੰਘ, ਕਮਲਜੀਤ ਸਿੰਘ ਬੈਨੀਪਾਲ, ਤੀਰਥ ਸਿੰਘ ਅਟਵਾਲ ਅਤੇ ਨਿਊਜ਼ੀਲੈਂਡ ਦੀਆਂ ਸਾਰੀ ਖੇਡ ਕਲੱਬਾਂ ਵੱਲੋਂ ਸਾਂਝੇ ਤੌਰ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਹੈ। ਉਪਰੋਕਤ ਸਾਰੇ ਖੇਡ ਪ੍ਰੇਮੀਆਂ ਨੇ ਇਸ ਨੌਜਵਾਨ ਦੇ ਪੰਜਾਬ ਵਸਦੇ ਮਾਪਿਆਂ ਅਤੇ ਦੋ ਵੱਡੇ ਭਰਾਵਾਂ ਦੇ ਨਾਲ ਇਸ ਦੁੱਖ ਦੀ ਘੜੀ ਪੂਰੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਇਸ ਵਾਹਿਗੁਰੂ ਇਸ ਨੌਜਵਾਨ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਸ ਕਰੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।
ਨਿਊਜ਼ੀਲੈਂਡ ਪੰਜਾਬੀ ਮੀਡੀਆ  ਵੱਲੋਂ ਵੀ ਦੁੱਖ ਪ੍ਰਗਟ:  ਨਿਊਜ਼ੀਲੈਂਡ ਦੇ ਸਮੁੱਚੇ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਵੀ ਇਸ ਹੋਣਹਾਰ ਖਿਡਾਰੀ ਦੀ ਹੋਈ ਇਸ ਦੁਖਦਾਈ ਮੌਤ ਉਤੇ ਗਹਿਰਾ ਦੁੱਖ ਪ੍ਰਗਚ ਕੀਤਾ ਜਾਂਦਾ ਹੈ ਅਤੇ ਪਰਿਵਾਰ ਦੇ ਨਾਲ ਵੀ ਹਮਦਰਦੀ ਪ੍ਰਗਟ ਕੀਤੀ ਜਾਂਦੀ ਹੈ।

Install Punjabi Akhbar App

Install
×