‘ਇੰਟਰਨੈਸ਼ਨਲ ਕਬੱਡੀ ਚੈਲੇਂਜ਼’

– ਨਿਊਜ਼ੀਲੈਂਡ ਮਹਿਲਾ ਕਬੱਡੀ ਟੀਮ ਨੇ ਮਲੇਸ਼ੀਆ ਵਿਖੇ ਆਪਣਾ ਹਾਂਗਕਾਂਗ ਵਿਰੁੱਧ ਪਹਿਲਾ ਮੈਚ ਜਿੱਤਿਆ

NZ PIC 22 June-1
(ਕੋਚ ਸ. ਤਾਰਾ ਸਿੰਘ ਬੈਂਸ ਦੇ ਨਾਲ ਨਿਊਜ਼ੀਲੈਂਡ ਮਹਿਲਾ ਕਬੱਡੀ ਟੀਮ ਅਤੇ ਹਾਂਗਕਾਂਗ ਕਬੱਡੀ ਟੀਮ)

ਆਕਲੈਂਡ  -ਨਿਊਜ਼ੀਲੈਂਡ ਮਹਿਲਾ ਕਬੱਡੀ ਟੀਮ ‘ਇੰਟਰਨੈਸ਼ਨਲ ਕਬੱਡੀ ਚੈਲੇਂਜ’ (ਇੰਟਰ-ਸਿਟੀ ਕਬੱਡੀ ਚੈਂਪੀਅਨਸ਼ਿਪ) ਦੇ ਵਿਚ ਭਾਗ ਲੈਣ ਲਈ ਮਲੇਸ਼ੀਆ ਪਹੁੰਚੀ ਹੋਈ ਹੈ। ਅੱਜ ਇਨ੍ਹਾਂ ਕੁੜੀਆਂ ਨੇ ਪਹਿਲਾ ਮੈਚ ਹਾਂਗਕਾਂਗ ਦੀਆਂ ਕੁੜੀਆਂ ਦੇ ਨਾਲ ਖੇਡਿਆ ਅਤੇ ਉਨ੍ਹਾਂ ਨੂੰ ਕਰੜੀ ਟੱਕਰ ਦਿੰਦਿਆ ਇਹ ਮੈਚ 27 ਅੰਕਾਂ ਦੇ ਮੁਕਾਬਲੇ 48 ਅੰਕਾਂ ਨਾਲ ਜਿੱਤ ਲਿਆ। ਸ. ਤਾਰਾ ਸਿੰਘ ਬੈਂਸ ਨੇ ਕੁੜੀਆਂ ਦੀ ਮਿਹਨਤ ਨੂੰ ਸਲਾਮ ਕੀਤਾ ਹੈ ਅਤੇ ਭਾਈਚਾਰੇ ਦੀਆਂ ਸ਼ੁੱਭ ਕਾਮਨਾਵਾਂ ਲਈ ਧੰਨਵਾਦ।