ਨਿਊ ਸਾਊਥ ਵੇਲਜ਼, ਪੱਛਮੀ-ਆਟ੍ਰੇਲੀਆ ਅਤੇ ਕੁਈਨਜ਼ਲੈਂਡ ਵਿੱਚ ਅੰਤਰ-ਰਾਸ਼ਟਰੀ ਯਾਤਰੀਆਂ ਦੀ ਗਿਣਤੀ ਹੋਈ ਅੱਧੀ

(ਦ ਏਜ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ਦੇਸ਼ ਅੰਦਰ ਆਉਣ ਵਾਲੇ ਅੰਤਰ-ਰਾਸ਼ਟਰੀ ਯਾਤਰੀਆਂ ਦੀ ਗਿਣਤੀ ਅਗਲੇ ਮਹੀਨੇ ਦੀ 15 ਤਾਰੀਖ ਤੱਕ ਅੱਧੀ ਕਰ ਦਿੱਤੀ ਗਈ ਹੈ ਅਤੇ ਇਹ ਹੁਕਮ ਫੌਰੀ ਤੌਰ ਤੇ ਲਾਗੂ ਕਰ ਵੀ ਦਿੱਤੇ ਗਏ ਹਨ। ਹੁਣ ਇਹ ਗਿਣਤੀ ਇਸ ਤਰ੍ਹਾਂ ਰਹੇਗੀ ਕਿ ਨਿਊ ਸਾਊਥ ਵੇਲਜ਼ ਵਿੱਚ ਪ੍ਰਤੀ ਹਫ਼ਤਾ 1505 ਅੰਤਰ-ਰਾਸ਼ਟਰੀ ਯਾਤਰੀ ਆ ਸਕਣਗੇ, ਪੱਛਮੀ-ਆਟ੍ਰੇਲੀਆ ਵਿੱਚ 512 ਅਤੇ ਕੁਈਨਜ਼ਲੈਂਡ ਵਿੱਚ ਇਹ ਗਿਣਤੀ 500 ਉਪਰ ਸੀਮਿਤ ਕਰ ਦਿੱਤੀ ਗਈ ਹੈ। ਵਿਕਟੋਰੀਆ ਅੰਦਰ ਅਜਿਹਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਦੱਖਣ-ਆਸਟ੍ਰੇਲੀਆ ਵਿੱਚ ਵੀ ਪਹਿਲਾਂ ਤੋਂ ਹੀ ਇਹ ਗਿਣਤੀ 490 ਪ੍ਰਤੀ ਹਫ਼ਤਾ ਰੱਖੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਫਰਵਰੀ ਦੀ 15 ਤਾਰੀਖ ਤੋਂ ਇਹ ਗਿਣਤੀ ਹੁਣ ਤੱਕ ਚਲ ਰਹੀ ਸੀਮਾ ਅੰਦਰ ਆਪਣੇ ਆਪ ਹੀ ਆ ਜਾਵੇਗੀ। ਇਹ ਅੱਧੀ ਕੀਤੀ ਗਈ ਗਿਣਤੀ ਦਾ ਖਾਸ ਕਾਰਨ ਇਹੀ ਹੈ ਕਿ ਪਹਿਲਾਂ ਵਾਲੇ ਕਰੋਨਾ ਦੇ ਨਾਲ ਨਾਲ ਹੁਣ ਇਸ ਦਾ ਨਵਾਂ ਸੰਸਕਰਣ ਵੀ ਆ ਗਿਆ ਹੈ ਅਤੇ ਅਸੀਂ ਸਮੁੱਚੇ ਸੰਸਾਰ ਦੀਆਂ ਹੀ ਸਥਿਤੀਆਂ ਨੂੰ ਗਹਿਰੇ ਤੌਰ ਤੇ ਵਾਚਣ ਵਿੱਚ ਲੱਗੇ ਹੋਏ ਹਾਂ ਅਤੇ ਇਸ ਸਮੇਂ ਦੌਰਾਨ ਸਥਿਤੀਆਂ ਉਪਰ ਗੌਰ ਕਰਨ ਦਾ ਕਾਫੀ ਸਮਾਂ ਸਾਡੇ ਕੋਲ ਹੈ ਅਤੇ ਇਹ ਜਨਤਕ ਸਿਹਤ ਦੇ ਤੌਰ ਤੇ ਜ਼ਰੂਰੀ ਸਮਿਝਿਆ ਗਿਆ ਹੈ।

Install Punjabi Akhbar App

Install
×