ਆਕਲੈਂਡ 25 ਜੁਲਾਈ -ਆਕਲੈਂਡ ਹਵਾਈ ਅੱਡੇ ਨੂੰ ਹੁਣ ਹੋਰ ਅਪਗ੍ਰੇਡ ਕਰ ਦਿੱਤਾ ਗਿਆ ਹੈ। 120 ਮਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਹੋਏ ਇਸ ਨਵੇਂ ਟਰਮੀਨਲ ਦੇ ਦੋ ਨਵੇਂ ਗੇਟ ਹਨ ਜਿਨ੍ਹਾਂ ਉਤੇ ਵੱਡੇ 777 ਬੋਇੰਗ ਜਹਾਜ ਆ ਕੇ ਲਗ ਸਕਦੇ ਹਨ। ਇਹ ਨਵਾਂ ਖੇਤਰ ਦੋ ਰਗਬੀ ਖੇਡ ਮੈਦਾਨਾਂ ਤੋਂ ਵੀ ਵੱਡੇ ਅਕਾਰ ਦਾ ਹੈ ਜਿਸ ਦੇ ਨਾਲ ਯਾਤਰੀਆਂ ਨੂੰ ਬਿਹਤਰੀਨ ਸਹੂਲਤਾਂ ਮਿਲਣ ਲਈ ਸੌਖ ਹੋਵੇਗੀ। ਅਜੇ ਕੁਝ ਕੰਮ ਰਹਿ ਗਿਆ ਹੈ ਜੋ ਕਿ ਅਗਲੇ ਸਾਲ ਦੇ ਸ਼ੁਰੂ ਤੱਕ ਖਤਮ ਹੋ ਜਾਵੇਗਾ।