ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਵਾਧੇ ਦੇ ਮੁੜ ਤੋਂ ਸੰਕੇਤ ਦਿੱਤੇ ਗਏ ਹਨ ਅਤੇ ਹੁਣ ਆਉਣ ਵਾਲੇ ਕੁੱਝ ਹੀ ਦਿਨਾਂ ਵਿੱਚ ਇਹ ਵਾਧਾ 25 ਜਾਂ 40 ਮੁੱਢਲੇ ਪੁਆਇੰਟਾਂ ਤੱਕ ਵੀ ਹੋ ਸਕਦਾ ਹੈ।
ਘਰ ਖ੍ਰੀਦਣ ਦੇ ਚਾਹਵਾਨ ਅਤੇ ਘਰਾਂ ਦੇ ਮਾਲਕਾਂ ਨੂੰ ਇਸ ਗੱਲ ਲਈ ਸੁਚੇਤ ਰਹਿਣਾ ਪਵੇਗਾ ਕਿ ਇਹ ਵਾਧਾ ਜੋ ਕਿ ਹੁਣ 0.35% ਚੱਲ ਰਿਹਾ ਹੈ, ਸਾਲ 2023 ਦੇ ਅੰਤ ਤੱਕ ਵੱਧ ਕੇ 2.5% ਤੱਕ ਪਹੁੰਚ ਜਾਵੇਗਾ।
ਮਾਹਿਰਾਂ ਦਾ ਕਹਿਣਾ ਹੈ ਕਿ ਰਿਜ਼ਰਵ ਬੈਂਕ ਵੀ ਦੂਜੇ ਦੇਸ਼ਾਂ ਦੀ ਤਰਜ ਤੇ ਹੀ ਆਪਣੀਆਂ ਵਿਆਜ ਦਰਾਂ ਨੂੰ ਵਧਾ ਰਿਹਾ ਹੈ ਅਤੇ ਇਸ ਦਾ ਅਸਰ ਸਾਰੀ ਦੁਨੀਆਂ ਵਿੱਚ ਹੀ ਪੈ ਰਿਹਾ ਹੈ ਅਤੇ ਆਸਟ੍ਰੇਲੀਆਈਆਂ ਵਾਸਤੇ ਵੀ ਇਹ ਅਸਰ ਦਿਖਾਈ ਦੇਣਾ ਸ਼ੁਰੂ ਹੋ ਰਿਹਾ ਹੈ।