ਇੰਟਰ ਸਟੇਟ ਕੌਂਸਲ ਮੀਟਿੰਗ : ਰਾਜ ਤੇ ਕੇਂਦਰ ਮੋਢੇ ਨਾਲ ਮੋਢਾ ਜੋੜ ਕੇ ਚੱਲਣ – ਪ੍ਰਧਾਨ ਮੰਤਰੀ

pm

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 11ਵੀਂ ਇੰਟਰ ਸਟੇਟ ਕੌਂਸਲ ਨੂੰ ਸੰਬੋਧਨ ਕੀਤਾ। ਇਸ ਮੀਟਿੰਗ ‘ਚ ਸਾਰੇ ਕੇਂਦਰੀ ਮੰਤਰੀ ਤੇ ਸਾਰਿਆਂ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਏ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਬੀਤੇ ਸਾਲ 2015-16 ‘ਚ ਸੂਬਿਆਂ ਨੂੰ ਕੇਂਦਰ ਤੋਂ ਜੋ ਰਕਮ ਮਿਲੀ ਹੈ। ਉਹ ਸਾਲ 2014-15 ਦੇ ਮੁਕਾਬਲੇ 21 ਫੀਸਦੀ ਵੱਧ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2006 ਤੋਂ ਬਾਅਦ ਇਹ ਬੈਠਕ ਨਹੀਂ ਹੋ ਸਕੀ ਪਰ ਉਨ੍ਹਾਂ ਨੂੰ ਖੁਸ਼ੀ ਹੈ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਕਿਰਿਆ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਯਤਨ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ‘ਚ ਅਜਿਹੇ ਮੌਕੇ ਘੱਟ ਹੀ ਆਉਂਦੇ ਹਨ ਜਦੋਂ ਦੇਸ਼ ਦਾ ਮੁਖੀ ਤੇ ਸੂਬਿਆਂ ਦੇ ਮੁਖੀ ਮਿਲ ਕੇ ਕੋਈ ਕੰਮ ਕਰਨ ਪਰ ਵਿਕਾਸ ਤਾਂ ਹੀ ਸੰਭਵ ਹੈ ਜਦੋਂ ਸਾਰੇ ਰਾਜ ਤੇ ਕੇਂਦਰ ਸਰਕਾਰ ਮਿਲ ਕੇ ਕੰਮ ਕਰਨ।