ਪੰਜਾਬ ਦੇ ਬੌਧਿਕ ਅਤੇ ਨੈਤਿਕ ਨਿਘਾਰ ਬਾਰੇ ਵਿਸ਼ਾਲ ਸੈਮੀਨਾਰ 15 ਸਤੰਬਰ ਨੂੰ

bhagwant singh ji dr

ਅਜੋਕੀਆਂ ਪ੍ਰਸਥਿਤੀਆਂ ਵਿੱਚ ਸੰਵਾਦ ਸਿਰਜਨ ਦੇ ਸੰਦਰਭ ਵਿੱਚ ਆਪਣੀਆਂ ਸ਼ਾਨਦਾਰ ਰਵਾਇਤਾਂ ਨੂੰ ਅੱਗੇ ਵਧਾਉਂਦੇ ਹੋਏ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ਵੱਲੋਂ ‘ਪੰਜਾਬ ਦਾ ਬੌਧਿਕ ਅਤੇ ਨੈਤਿਕ ਨਿਘਾਰ: ਦਸ਼ਾ ਤੇ ਦਿਸ਼ਾ’ ਬਾਰੇ ਇੱਕ ਵਿਸ਼ਾਲ ਸੈਮੀਨਾਰ ਦਾ ਆਯੋਜਨ 15 ਸਤੰਬਰ 2018 ਦਿਨ ਸ਼ਨਿਚਰਵਾਰ ਨੂੰ 10.00 ਵਜੇ ਸਵੇਰੇ ਭਾਸ਼ਾ ਭਵਨ ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਕੀਤਾ ਜਾ ਰਿਹਾ ਹੈ। ਸੈਮੀਨਾਰ ਦੀ ਰੂਪ-ਰੇਖਾ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੈਂਟਰ ਦੇ ਜਨਰਲ ਸਕੱਤਰ ਡਾ. ਭਗਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਅਜੋਕੇ ਬੌਧਿਕ ਨਿਘਾਰ ਬਾਰੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਦੀ ਅਗਵਾਈ ਹੇਠ ਸਮਾਜ ਦੇ ਵਿਭਿੰਨ ਖੇਤਰਾਂ ਵਿੱਚੋਂ ਬੁੱਧੀਜੀਵੀ, ਚਿੰਤਕ ਤੇ ਵਿਦਵਾਨ ਇੱਕਤਰ ਹੋ ਕੇ ਗੰਭੀਰ ਸੰਵਾਦ ਰਚਾਉਣਗੇ। ਅੱਜ ਪੰਜਾਬ ਦੇ ਹਰ ਖੇਤਰ ਵਿੱਚ ਬੌਧਿਕ ਅਤੇ ਨੈਤਿਕ ਪ੍ਰਦੂਸ਼ਣ ਕਾਰਣ ਨਿਰਾਸ਼ਤਾ ਦਾ ਆਲਮ ਹੈ।

ਇਸ ਸੰਬੰਧੀ ਤੰਦਰੁਸਤ ਸਮਾਜ ਸਿਰਜਣ ਲਈ ਯਤਨਸ਼ੀਲ ਸੰਸਥਾਵਾਂ ਅਤੇ ਰੌਸ਼ਨ ਦਿਮਾਗ ਵਿਦਵਾਨ, ਅਧਿਕਾਰੀ, ਸਮਾਜਿਕ ਅਤੇ ਰਾਜਨੀਤਕ ਉੱਚ ਹਸਤੀਆਂ ਆਪਣੇ ਭਾਵ ਸਾਂਝੇ ਕਰਨਗੀਆਂ। ਇਸ ਅਵਸਰ ਤੇ ਪੰਜਾਬ ਅਤੇ ਪੰਜਾਬ ਦੇ ਬਾਹਰੋਂ ਚਿੰਤਕ, ਕਲਾਕਾਰ ਸ਼ਿਰਕਤ ਕਰਨਗੇ। ਅਵਤਾਰ ਸਿੰਘ ਧਮੋਟ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਪ੍ਰੋ. ਸ਼ੇਰ ਸਿੰਘ ਢਿੱਲੋਂ, ਡਾ. ਈਸ਼ਵਰ ਦਾਸ ਸਿੰਘ, ਬਾਬਾ ਹਰੀ ਸਿੰਘ, ਰਾਜ ਕੁਮਾਰ ਆਦਿ ਉਪਸਥਿਤ ਸਨ।

Welcome to Punjabi Akhbar

Install Punjabi Akhbar
×
Enable Notifications    OK No thanks