ਕੋਵਿਡ-19 ਕਾਰਨ ਹੋਏ ਨੁਕਸਾਨ ਤੋਂ ਬੀਮਾ ਕੰਪਨੀਆਂ ਨੇ ਮੋੜਿਆ ਮੂੰਹ, ਕਿਹਾ -ਸੰਸਾਰਿਕ ਬਿਮਾਰੀਆਂ ਨੂੰ ਬੀਮਾ ਕੰਪਨੀਆਂ ਕਵਰ ਹੀ ਨਹੀਂ ਕਰਦੀਆਂ

(ਦ ਏਜ ਮੁਤਾਬਿਕ) ਮੈਲਬੋਰਨ ਦੇ ਸੀ.ਬੀ.ਡੀ. ਵਿੱਚ ਇੱਕ ਡਾਂਸ ਸਕੂਲ ਚਲਾਉਣ ਵਾਲੀ ਮਹਿਲਾ ਜੋਸਫਿਨ ਵੂਡਬੈਰੀ ਨੇ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਉਹ ਇੱਕ ਆਰਟਸ ਸਕੂਲ ਪਿਛਲੇ 20 ਸਾਲਾਂ ਤੋਂ ਚਲਾ ਰਹੀ ਹੈ ਜਿੱਥੇ ਕਿ 3 ਤੋਂ 18 ਸਾਲਾ ਤੱਕ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਡਾਂਸ ਸਿਖਾਇਆ ਜਾਂਦਾ ਹੈ ਅਤੇ ਉਸਨੇ ਐਕਸਾ ਐਕਸ ਐਲ ਬੀਮਾ ਕੰਪਨੀ ਕੋਲ ਆਪਣੇ ਕਾਰੋਬਾਰ ਦਾ ਬੀਮਾ ਇਸ ਲਈ ਕਰਵਾਇਆ ਸੀ ਕਿ ਜੇਕਰ ਕਿਤੇ ਕੋਈ ਘਟਨਾ ਆਦਿ ਨਾਲ ਉਸਦਾ ਕਾਰੋਬਾਰ ਠੱਪ ਹੁੰਦਾ ਹੈ (business interruption insurance policy) ਤਾਂ ਉਹ ਕਲੇਮ ਦੀ ਹੱਕਦਾਰ ਹੈ। ਕੋਵਿਡ-19 ਬਿਮਾਰੀ ਕਾਰਨ ਬੀਤੇ ਸਮੇਂ ਵਿੱਚ 7 ਮਹੀਨਿਆਂ ਲਈ ਉਸਦਾ ਸੈਂਟਰ ਬੰਦ ਰਿਹਾ ਅਤੇ ਜਦੋਂ ਉਸਨੇ ਕਲੇਮ ਲਈ ਬੀਮਾ ਕੰਪਨੀ ਦੇ ਬਰੋਕਰ ਨਾਲ ਸੰਪਰਕ ਕੀਤਾ ਤਾਂ ਉਸਨੂੰ ਜਵਾਬ ਮਿਲਿਆ ਕਿ -ਸੰਸਾਰਿਕ ਬਿਮਾਰੀਆਂ ਨੂੰ ਬੀਮਾ ਕੰਪਨੀਆਂ ਕਵਰ ਹੀ ਨਹੀਂ ਕਰਦੀਆਂ ਇਸ ਲਈ ਉਹ ਕਿਸੇ ਕਿਸਮ ਦੇ ਵੀ ਕਲੇਮ ਦੇ ਹੱਕਦਾਰ ਨਹੀਂ ਹਨ…..। ਅਤੇ ਇਸ ਵਾਸਤੇ ਕੰਪਨੀ ਦੇ ਫਾਰਮਾਂ ਉਪਰ ਛਪੀਆਂ ਗੱਲਾਂ ਦੇ ਉਦਾਹਰਨ ਦਿੱਤੇ ਜਾਂਦੇ ਹਨ ਜੋ ਕਿ ਆਮ ਤੌਰ ਤੇ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੀ ਹੁੰਦੇ ਹਨ ਅਤੇ ਗੱਲਾਂ ਵੀ ਗੋਲਮੋਲ ਕਰਕੇ ਛਾਪੀਆਂ ਹੁੰਦੀਆਂ ਹਨ। ਉਕਤ ਮਾਮਲਿਆਂ ਵਿੱਚ ਜੋਸਫਿਨ ਇਕੱਲੀ ਹੀ ਨਹੀਂ ਹੈ ਸਗੋਂ ਲੱਖਾਂ ਅਜਿਹੇ ਹੀ ਕੰਮ-ਧੰਦੇ ਜਿਨ੍ਹਾਂ ਵਿੱਚ ਕਿ ਪੱਬ, ਕੈਫੇ, ਬਿਊਟੀਸ਼ਨ ਅਤੇ ਜਿਮ ਅਜਿਹੇ ਕਈ ਅਦਾਰੇ ਹਨ ਜਿਨ੍ਹਾਂ ਤੋਂ ਹੁਣ ਆਹ ਬੀਮਾ ਕੰਪਨੀਆਂ -ਅਲੱਗ ਅਲੱਗ ਗੱਲਾਂ ਰਾਹੀਂ ਉਲਝਾ ਕੇ, ਆਪਣਾ ਮੂੰਹ ਮੋੜ ਰਹੀਆਂ ਹਨ। ਸਬੰਧਤ ਆਸਟ੍ਰੇਲੀਆਈ ਰੈਗੁਲੈਟਰ (ਬੀਮਾ ਕੰਪਨੀਆਂ ਨੂੰ ਕੰਟਰੋਲ ਕਰਨ ਵਾਲਾ ਅਦਾਰਾ) ਨੇ ਵੀ ਸਾਰਾ ਕੁੱਝ ਬੀਮਾ ਕੰਪਨੀਆਂ ਉਪਰ ਹੀ ਰੱਖਿਆ ਹੋਇਆ ਹੈ ਅਤੇ ਹਾਲ ਦੀ ਘੜੀ ਬੀਮਾ ਕੰਪਨੀਆਂ ਦੀਆਂ ਲਿਖਤਾਂ ਆਦਿ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ। ਪਰੰਤੂ ਹੁਣ ਲੋਕ ਵੀ ਅਜਿਹੀਆਂ ਗੱਲਾਂ ਦੇ ਖ਼ਿਲਾਫ਼ ਖੜ੍ਹੇ ਹੋ ਰਹੇ ਹਨ ਅਤੇ ਜੋਸਫਿਨ ਦਾ ਵੀ ਕਹਿਣਾ ਹੈ ਕਿ ਉਹ ਲੜਾਈ ਜਾਰੀ ਰੱਖੇਗੀ ਅਤੇ ਆਪਣਾ ਕਲੇਮ ਲੈ ਕੇ ਹੀ ਛੱਡੇਗੀ।

Install Punjabi Akhbar App

Install
×