”ਵੂਮੇਨ ਆਫ ਦ ਇਅਰ 2021” ਲਈ ਚੋਣ

ਨਿਊ ਸਾਊਥ ਵੇਲਜ਼ ਦੇ ਔਰਤਾਂ ਸਬੰਧੀ ਵਿਭਗਾਂ ਦੇ ਮੰਤਰੀ ਬਰੌਨੀ ਟੇਲਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਰਾਜ ਭਰ ਅੰਦਰ ਸਭ ਤੋਂ ਵੱਧ ਮਦਦਗਾਰ ਅਤੇ ਆਪਣੀ ਪਹਿਚਾਣ ਨੂੰ ਸਥਾਪਤ ਕਰਨ ਵਾਲੀਆਂ ਔਰਤਾਂ ਲਈ ”ਵੂਮੇਨ ਆਫ ਦ ਇਅਰ 2021” ਲਈ ਚੋਣ ਜਾਰੀ ਹੈ ਅਤੇ ਇਸ ਵਾਸਤੇ ਰਾਜ ਭਰ ਵਿੱਚੋਂ 30 ਅਜਿਹੀਆਂ ਹੀ ਮਹਿਲਾਵਾਂ ਦੀ ਸੂਚੀ ਨੂੰ ਫਾਈਨਲ ਵਾਸਤੇ ਚੁਣਿਆ ਗਿਆ ਹੈ। ਸ੍ਰੀਮਤੀ ਟੇਲਰ ਨੇ ਕਿਹਾ ਇਹ ਸਭ ਮਹਿਲਾਵਾਂ ਆਪਣੇ ਆਪਣੇ ਪੱਧਰ ਉਪਰ ਬਹੁਤ ਹੀ ਉਪਯੋਗੀ ਕੰਮ ਕਰ ਰਹੀਆਂ ਹਨ ਅਤੇ ਹਰ ਕਿਸੇ ਵਾਸਤੇ ਮਿਸਾਲ ਸਾਬਿਤ ਹੋ ਰਹੀਆਂ ਹਨ। ਬੀਤੇ ਸਾਲ ਇਹ ਇਨਾਮ ਰੈਕਸ ਏਅਰਲਾਈਨਜ਼ ਦੀ ਮਹਿਲਾ ਕ੍ਰਿਸਟਾਲ ਹਿੰਡਜ਼ ਨੂੰ ਦਿੱਤਾ ਗਿਆ ਸੀ ਜਿਸ ਨੇ ਕਿ 20 ਸਾਲਾਂ ਤੋਂ ਵੀ ਜ਼ਿਆਦਾ ਦਾ ਸਮਾਂ ਗਨਿੰਗ ਫਿਸ਼ ਰਿਵਰ ਦੇ ਪੇਂਡੂ ਖੇਤਰ ਵਿਚਲੇ ਫਾੲਰ ਬ੍ਰਿਗੇਡ ਵਿੱਚ ਸੇਵਾਵਾਂ ਨਿਭਾਈਆਂ ਸਨ।
2021 ਦੇ ਪ੍ਰੋਗਰਾਮ ਵਾਸਤੇ ਕੁੱਲ ਅਜਿਹੇ 7 ਇਨਾਮਾਂ ਦੇ ਵਿਸ਼ੇ ਹਨ ਜਿਸ ਵਿੱਚ ਕਿ ‘NSW Woman of Excellence’ ਵੀ ਸ਼ਾਮਿਲ ਹੈ। ਮੰਤਰੀ ਜੀ ਨੇ ਕਿਹਾ ਕਿ ਇਸ ਫਾਈਨਲ ਕੀਤੀ ਗਈ 30 ਮਹਿਲਾਵਾਂ ਦੀ ਸੂਚੀ ਵਿੱਚੋਂ ਉਕਤ ਇਨਾਮ ਜਿੱਤਣ ਵਾਲੀਆਂ ਮਹਿਲਾਵਾਂ ਦੇ ਨਾਮ 10 ਮਾਰਚ ਨੂੰ ਘੋਸ਼ਿਤ ਕੀਤੇ ਜਾਣਗੇ ਅਤੇ ਇਸ ਪ੍ਰੋਗਰਾਮ ਦਾ ਆਯੋਜਨ ਸਿਡਨੀ ਦੇ ਅੰਤਰ-ਰਾਸ਼ਟਰੀ ਕਨਵੈਂਸ਼ਨ ਸੈਂਟਰ ਵਿਖੇ ਕੀਤਾ ਜਾਵੇਗਾ। ਜ਼ਿਆਦਾ ਜਾਣਕਾਰੀ ਲਈ ਰਾਜ ਸਰਕਾਰ ਦੀ ਵੈਬਸਾਈਟ women.nsw.gov.au/news-and-events/women-of-the-year ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×