ਹੀਰਾ ਸੋਢੀ ਅਤੇ ਸੰਬੰਧਿਤ ਅਫ਼ਸਰਾਂ ਨੇ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਹੀਰਾ ਸੋਢੀ, ਏ. ਡੀ. ਸੀ. ਜਨਰਲ ਰਵਿੰਦਰ ਸਿੰਘ ਤੇ ਐੱਸ. ਡੀ. ਐੱਮ. ਕੁਲਦੀਪ ਬਾਵਾ ਨੇ ਗੁਰੂਹਰਸਹਾਏ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਵਿਖੇ 4 ਦਸੰਬਰ ਨੂੰ ਇੱਥੇ ਹੋ ਰਹੇ ਕਬੱਡੀ ਕੱਪ ਦੇ ਤਿੰਨ ਮੈਚਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਵੱਖੋ-ਵੱਖਰੇ ਕੰਮਾਂ ਪ੍ਰਤੀ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਾ ਕੇ ਪਾਰਦਰਸ਼ਤਾ ਨਾਲ ਕੰਮ ਨੇਪਰੇ ਚਾੜ੍ਹਨ ਅਤੇ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਣ ਦੇ ਨਿਰਦੇਸ਼ ਦਿੱਤੇ। ਹੀਰਾ ਸੋਢੀ ਨੇ ਦੱਸਿਆ ਇੱਥੇ ਪਾਰਕਿੰਗ, ਚਾਹ, ਖਾਣ-ਪੀਣ ਸਮੇਤ ਲੋਕਾਂ ਦੇ ਬੈਠਣ ਦਾ ਇੰਤਜ਼ਾਮ ਕਰ ਲਿਆ ਗਿਆ ਹੈ ਅਤੇ ਕਬੱਡੀ ਕੱਪ ਦੀਆਂ ਸਭ ਤਿਆਰੀਆਂ ਮੁਕੰਮਲ ਹਨ।

ਧੰਨਵਾਦ ਸਹਿਤ (ਰੌਜ਼ਾਨਾ ਅਜੀਤ)