ਮੋਦੀ ਨੇ ਆਈ. ਐਨ. ਐਸ. ਕੋਲਕਾਤਾ ਦੇਸ਼ ਨੂੰ ਕੀਤਾ ਸਮਰਪਿਤ

ins-kolkata1ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ‘ਚ ਤਿਆਰ ਕੀਤੇ ਗਏ ਜੰਗੀ ਬੇੜੇ ਆਈ. ਐਨ. ਐਸ. ਕੋਲਕਾਤਾ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਮੁੰਬਈ ਦੇ ਕੋਲ ਆਯੋਜਿਤ ਸਮਾਗਮ ‘ਚ ਉਨ੍ਹਾਂ ਨੇ ਕਿਹਾ ਕਿ ਫ਼ੌਜੀ ਤਾਕਤ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਭਾਰਤ ਕਿਸੇ ਵੀ ਦੇਸ਼ ਨਾਲ ਜੰਗ ਨਹੀਂ ਚਾਹੁੰਦਾ। ਨਵੇਂ ਦੌਰ ‘ਚ ਸੁਰੱਖਿਆ ਲਈ ਸਿਰਫ਼ ਹਥਿਆਰ ਹੀ ਜ਼ਰੂਰੀ ਨਹੀਂ ਹੈ, ਬਲਕਿ ਤਕਨੀਕ ਅਤੇ ਦੂਸਰੇ ਸਾਧਨ ਵੀ ਦੇਸ਼ ਨੂੰ ਸੁਰੱਖਿਅਤ ਰੱਖਣ ‘ਚ ਯੋਗਦਾਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਅਜੇ ਜੰਗ ਰਹਿਤ ਸਥਿਤੀ ‘ਚ ਨਹੀਂ ਪਹੁੰਚੀ ਹੈ ਇਸ ਲਈ ਆਪਣੀ ਸੈਨਿਕ ਸੁਰੱਖਿਆ ਦੇ ਲਿਹਾਜ਼ ਨਾਲ ਪੂਰੀ ਤਰਾਂ ਮੁਸਤੈਦ ਰਹਿਣਾ ਜ਼ਰੂਰੀ ਹੈ। ਉਨ੍ਹਾਂ ਨੇ ਇਸ ਜੰਗੀ ਬੇੜੇ ਦਾ ਦੇਸ਼ ‘ਚ ਵਿਕਾਸ ਅਤੇ ਨਿਰਮਾਣ ਕਰਨ ਲਈ ਵਿਗਿਆਨੀਆਂ ਅਤੇ ਤਕਨੀਸ਼ੀਅਨਾਂ ਨੂੰ ਵਧਾਈ ਦਿੱਤੀ। ਇਹ ਦੇਸ਼ ‘ਚ ਬਣਿਆ ਸਭ ਤੋਂ ਵੱਡਾ ਜੰਗੀ ਬੇੜਾ ਹੈ। ਅੱਜ ਦੇ ਸਮਾਗਮ ਦੇ ਨਾਲ ਹੀ ਆਈ. ਐਨ. ਐੱਸ. ਕੋਲਕਾਤਾ ਭਾਰਤੀ ਜਲ ਸੈਨਾ ‘ਚ ਸ਼ਾਮਲ ਹੋ ਗਿਆ।

Install Punjabi Akhbar App

Install
×