ਪਾਰਲੀਮੈਂਟ ਅੰਦਰ ਵਰਕਪਲੇਸ ਕਲਚਰ ਦੀ ਪੜਤਾਲ ਬਾਰੇ ਡ੍ਰਾਫਟ ਬਿਲ ਮਨਜ਼ੂਰ

ਨਿਜਤਾ ਦਾ ਰੱਖਿਆ ਗਿਆ ਧਿਆਨ, ਨਹੀਂ ਆਵੇਗੀ ਐਫ.ਓ.ਆਈ. ਦੇ ਤਹਿਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਪਾਰਲੀਮੈਂਟ ਅੰਦਰ ਕੰਮ ਕਰਨ ਦੇ ਤਰੀਕਿਆਂ ਦੀ ਸਿਰੇ ਤੋਂ ਪੜਤਾਲ (ਸੁਤੰਤਰ ਰੂਪ ਵਿੱਚ) ਅਧੀਨ ਜਿਹੜਾ ਡ੍ਰਾਫਟ ਬਿਲ ਬੀਤੇ ਕੱਲ੍ਹ, ਵੀਰਵਾਰ ਦੀ ਰਾਤ ਨੂੰ ਸਦਨ ਵੱਲੋਂ ਪ੍ਰਵਾਨਿਤ ਕੀਤਾ ਗਿਆ ਹੈ, ਨੂੰ ਸੂਚਨਾ ਪ੍ਰਤੀ ਆਜ਼ਾਦੀ (freedom of information) ਦੇ ਦਾਇਰੇ ਤੋਂ ਬਾਹਰ ਰੱਖ ਕੇ ਰਾਜਨੀਤਿਕ ਸਟਾਫਰਾਂ ਦੀ ਨਿਜਤਾ ਦੇ ਮੱਦੇਨਜ਼ਰ ਉਨ੍ਹਾਂ ਦੀ ਸੁਰੱਖਿਆ ਨੂੰ ਵੀ ਬਰਕਰਾਰ ਰੱਖਿਆ ਗਿਆ ਹੈ। ਕਿਉਂਕਿ ਹੁਣ ਸਦਨ ਨੇ ਮਈ ਤੋਂ ਪਹਿਲਾਂ ਮਿਲਣਾ ਨਹੀਂ ਹੈ ਇਸ ਵਾਸਤੇ ੳਕਤ ਡ੍ਰਾਫਟ ਨੂੰ ਵੀਰਵਾਰ ਦੀ ਰਾਤ ਨੂੰ ਹੀ ਪਾਸ ਕਰ ਲਿਆ ਗਿਆ ਹੈ ਤਾਂ ਹੁਣ ਇਹ ਸਾਫ ਹੋ ਗਿਆ ਹੈ ਕਿ ਹਾਊਸ ਆਫ ਰਿਪਰਜ਼ੈਨਟੇਟਿਵਜ਼ ਵਿੱਚ ਵੀ ਇਹ ਬਿਲ ਅਗਲੇ ਹਫਤੇ ਪਾਸ ਹੋ ਜਾਵੇਗਾ।
ਸੈਨੇਟ ਵਿੱਚਲੇ ਨੇਤਾ ਸਾਈਮਨ ਬਰਮਿੰਘਮ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਬਿਲ ਕਾਰਨ ਪੜਤਾਲ ਵੀ ਸੁਤੰਤਰ ਰੂਪ ਵਿੱਚ ਹੋ ਜਾਵੇਗੀ ਅਤੇ ਨਿਜਤਾ ਉਪਰ ਵੀ ਕੋਈ ਫਰਕ ਨਹੀਂ ਪਵੇਗਾ ਅਤੇ ਇਸ ਨਾਲ ਦੇਸ਼ ਦੀ ਪਾਰਲੀਮੈਂਟ ਨੂੰ ਅਜਿਹੀਆਂ ਘਿਨੌਣੀਆਂ ਕਾਰਵਾਈਆਂ ਤੋਂ ਮੁਕਤ ਵੀ ਕਰਵਾਇਆ ਜਾ ਸਕੇਗਾ ਜਿਸ ਵਿੱਚ ਕਿ ਮਹਿਲਾਵਾਂ ਪ੍ਰਤੀ ਫਜ਼ੂਲ ਦੀਆਂ ਖੁੰਦਕਾਂ, ਸਰੀਰਕ ਸ਼ੋਸ਼ਣ ਆਦਿ ਸ਼ਾਮਿਲ ਹਨ ਅਤੇ ਹਰ ਕੋਈ ਅਜਿਹੇ ਬੋਝਾਂ ਤੋਂ ਮੁਕਤ ਹੋ ਕੇ ਕੰਮ ਕਰੇਗਾ।
ਸੁਤੰਤਰ ਪੜਤਾਲ ਦਾ ਕੰਮ ਦੇਸ਼ ਦੇ ਸੈਕਸ ਡਿਸਕ੍ਰਿਮੀਨੇਸ਼ਨ ਕਮਿਸ਼ਨਰ ਕੇਟ ਜੈਨਕਿੰਨਜ਼ ਦੀ ਦੇਖ-ਰੇਖ ਵਿੱਚ ਕੀਤਾ ਜਾਵੇਗਾ।
ਉਕਤ ਬਿਲ ਪ੍ਰਤੀ ਵਿਰੋਧੀ ਪਾਰਟੀ ਦੇ ਨੇਤਾਵਾਂ ਵੱਲੋਂ ਮਿਲੀਆਂ ਜੁਲੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਪਰੰਤੂ ਹਰ ਕੋਈ ਚਾਹੁੰਦਾ ਇਹੋ ਹੈ ਕਿ ਪਾਰਲੀਮੈਂਟ ਵਿੱਚ ਚੱਲ ਰਹੇ ਮਹਿਲਾਵਾਂ ਪ੍ਰਤੀ ਗਲਤ ਵਿਵਹਾਰ ਨੂੰ ਜੜ੍ਹੋਂ ਖਤਮ ਕੀਤਾ ਜਾਵੇ ਤਾਂ ਕਿ ਇੱਥੋਂ ਦਾ ਸਟਾਫ ਆਪਣੇ ਕੰਮ ਦੌਰਾਨ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ।

Welcome to Punjabi Akhbar

Install Punjabi Akhbar
×