ਪੱਛਮੀ ਸਿਡਨੀ ਵਿੱਚ ਨਵੀਨਤਮ ਕ੍ਰਾਂਤੀ ਲਿਆਉਣ ਲਈ ਸਰਕਾਰ ਦੇ ਅਗਲੇ ਕਦਮ

ਜਿਵੇਂ ਕਿ ਨਿਊ ਸਾਊਥ ਵੇਲਜ਼ ਸਰਕਾਰ ਪਹਿਲਾਂ ਤੋਂ ਹੀ ਰਾਜ ਅੰਦਰ ਕੋਵਿਡ-19 ਤੋਂ ਉਭਰਨ ਵਾਸਤੇ ਨਵੀਆਂ ਨਵੀਆਂ ਸੋਚਾਂ ਵਾਲੇ ਪ੍ਰਾਜੈਕਟਾਂ ਨੂੰ ਸਹੀ ਅਤੇ ਵਿਕਾਸਸ਼ੀਲ ਕਾਰਜਾਂ ਅਧੀਨ ਚਾਲੂ ਕਰ ਹੀ ਰਹੀ ਹੈ ਅਤੇ ਇਸੇ ਦੇ ਤਹਿਤ ਸਰਕਾਰ ਨੇ ਪੱਛਮੀ ਸਿਡਨੀ ਨੂੰ ਆਧੁਨਿਕ ਕ੍ਰਾਂਤੀ ਦੇ ਨਾਮ ਹੇਠ ਨਵੀਆਂ ਛੋਹਾਂ ਪ੍ਰਦਾਨ ਕਰਨ ਦਾ ਮਨ ਬਣਾਇਆ ਹੋਇਆ ਹੈ ਅਤੇ ਇਸ ਉਪਰ ਲਗਾਤਾਰ ਕੰਮ ਚੱਲ ਵੀ ਰਿਹਾ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਸਟੁਅਰਟ ਆਇਰਜ਼ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਉਦਮ ਸਦਕਾ ਪੱਛਮੀ ਸਿਡਨੀ ਰਾਜ ਦੀ ਦੂਸਰੀ ‘ਸਟਾਰਟਅਪ ਹੱਬ’ ਦੇ ਤੌਰ ਤੇ ਉਭਰੇਗਾ ਅਤੇ ਇਸ ਵਿੱਚ ਕੀਤਾ ਜਾਣ ਵਾਲਾ ਨਿਵੇਸ਼, ਤਕਨਾਲੋਜੀ ਅਤੇ ਨਵੀਨੀਕਰਨ ਸਾਰਿਆਂ ਦੇ ਨਾਲ ਨਾਲ ਸਰਕਾਰ ਲਈ ਵੀ ਰਾਜ ਦੀ ਅਰਥ-ਵਿਵਸਥਾ ਨੂੰ ਉਭਾਰਨ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਾਜੈਕਟ ਅਧੀਨ ਪੈਰਾਮਾਟਾ ਦੇ ਉਤਰੀ ਵਿਰਾਸਤੀ ਕਿਨੇਰਿਆਂ ਉਪਰ ਇੱਕ 1,500 ਵਰਗ ਮੀਟਰ ਦਾ ਅਜਿਹਾ ਥਾਂ ਬਣਾਇਆ ਜਾਵੇਗਾ ਜਿੱਥੇ ਕਿ ਹਰ ਤਰ੍ਹਾਂ ਦੇ ਕੰਮਾਂ ਲਈ ਇੱਕ ਵਾਜਿਬ ਬਣੇਗੀ ਜੋ ਕਿ ਭਵਿੱਖ ਵਿੱਚ ਬਹੁਤ ਹੀ ਲਾਭਕਾਰੀ ਹੋਵੇਗੀ ਅਤੇ ਸਿਡਨੀ ਦੇ ਇਸ ਸ਼ੁਰੂਆਤ (ਸਟਾਰਟਅਪ) ਨੂੰ ਦਿਨ ਦੂਣੀ ਅਤੇ ਰਾਤ ਚੌਗੁਣੀ ਤਰੱਕੀ ਬਖ਼ਸ਼ੇਗੀ। ਸਿਡਨੀ ਸੀ.ਬੀ.ਡੀ. ਦੇ ਇਸ ਸਟਾਰਟਅਪ ਹੱਬ ਲਈ ਸਰਕਾਰ ਨੇ ਪਹਿਲਾਂ ਤੋਂ ਹੀ 500 ਕੰਪਨੀਆਂ ਨਾਲ ਇਕਰਾਰ ਨਾਮੇ ਕਰ ਲਏ ਹਨ ਅਤੇ ਇਸ ਨਾਲ 280 ਮਿਲੀਅਨ ਦਾ ਨਿਵੇਸ਼ ਵੀ ਜੋੜਿਆ ਹੈ ਅਤੇ ਘੱਟੋ ਘੱਟ 1,000 ਰੌਜ਼ਗਾਰ ਵੀ ਜੋੜੇ ਹਨ। ਇਸ ਤੋਂ ਇਲਾਵਾ ਇੱਥੇ ਇੱਕ ਹੋਰ ਵੀ ਸਿਹਤ, ਖੋਜ, ਪੜ੍ਹਾਈ ਲਿਖਾਈ ਅਤੇ ਕਮਰਸ਼ਿਅਲ ਥਾਵਾਂ ਵਾਸਤੇ 28,000 ਵਰਗ ਮੀਟਰ ਦੀ ਥਾਂ ਵਿੱਚ ਸੈਂਟਰ ਬਣਨਾ ਹੈ ਜਿਹੜਾ ਕਿ ਹੋਰ 1,000 ਲੋਕਾਂ ਲਈ ਰੌਜ਼ਗਾਰ ਦਾ ਸਾਧਨ ਬਣੇਗਾ। ਇਸ ਪ੍ਰਾਜੈਕਟ ਦੇ 2021 ਦੇ ਅਖੀਰ ਤੱਕ ਚਾਲੂ ਹੋ ਜਾਣ ਦੀ ਸੰਭਾਵਨਾ ਹੈ ਅਤੇ ਇਸ ਦੇ ਤਹਿਤ 1876 ਵਿੱਚ ਬਣੇ ਹਸਪਤਾਲ (Spinal Range Building) ਅਤੇ 1892 ਵਿੱਚ ਬਣੇ ਕਿਚਨ ਬਲਾਕ ਦਾ ਨਵੀਨੀਕਰਨ ਵੀ ਸ਼ਾਮਿਲ ਹਨ। ਚਾਹਵਾਹ ਵਿਅਕਤੀ ਜਾਂ ਕਾਰਪੋਰੇਟ 18 ਦਿਸੰਬਰ 2020 ਤੱਕ ਇਸ ਬਾਰੇ ਵਿੱਚ ਆਪਣੇ ਸੁਝਾਅ ਦੇ ਸਕਦੇ ਹਨ ਅਤੇ ਜ਼ਿਆਦਾ ਜਾਣਕਾਰੀ ਲਈ https://www.nsw.gov.au/preview-link/node/6046/4975ee60-0b02-4d1b-a5ae-44aebb486c3f ਵੀ ਕੀਤਾ ਜਾ ਸਕਦਾ ਹੈ।

Install Punjabi Akhbar App

Install
×