ਬਹੁਕੌਮੀ ਕੰਪਨੀ ਇਨਫੋਸਿਸ ਨੇ ਬਾਬਾ ਫ਼ਰੀਦ ਕਾਲਜ ਦੇ 4 ਵਿਦਿਆਰਥੀ ਨੌਕਰੀ ਲਈ ਚੁਣੇ

ਬਠਿੰਡਾ/ 11 ਫਰਵਰੀ/ — ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਦੇ ਬਾਬਾ ਫ਼ਰੀਦ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਪਲੇਸਮੈਂਟ ਲਈ ਉਚੇਚੇ ਯਤਨ ਜਾਰੀ ਰੱਖੇ ਹੋਏ ਹਨ, ਜਿਸ ਸਦਕਾ ਵਿਦਿਆਰਥੀਆਂ ਦੀ ਪਲੇਸਮੈਂਟ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਇਸੇ ਲੜੀ ਤਹਿਤ ਬਾਬਾ ਫ਼ਰੀਦ ਕਾਲਜ ਦੇ ਬੀ.ਐਸ.ਸੀ. (ਕੰਪਿਊਟਰ ਸਾਇੰਸ), ਬੀ.ਐਸ.ਸੀ.( ਨਾਨ-ਮੈਡੀਕਲ) ਅਤੇ ਬੀ.ਸੀ.ਏ. ਛੇਵਾਂ ਸਮੈਸਟਰ ਦੇ ਵਿਦਿਆਰਥੀਆਂ ਲਈ ਆਈ.ਟੀ. ਖੇਤਰ ਦੀ ਸਭ ਤੋਂ ਮੋਹਰੀ ਬਹੁ ਰਾਸ਼ਟਰੀ ਕੰਪਨੀ ਇਨਫੋਸਿਸ ਦੀ ਪਲੇਸਮੈਂਟ ਡਰਾਈਵ ਕਰਵਾਈ ਗਈ। ਜਿਸ ਦੌਰਾਨ ਬਾਬਾ ਫ਼ਰੀਦ ਕਾਲਜ ਦੇ 4 ਵਿਦਿਆਰਥੀ ਇਨਫੋਸਿਸ ਕੰਪਨੀ ਨੇ ਨੌਕਰੀ ਲਈ ਚੁਣ ਲਏ।
ਪਲੇਸਮੈਂਟ ਡਰਾਈਵ ਦੌਰਾਨ ਵਿਦਿਆਰਥੀਆਂ ਦੀ ਤਕਨੀਕੀ ਮੁਹਾਰਤ ਨੂੰ ਜਾਂਚਣ ਲਈ ਇਨਫੋਸਿਸ ਦੇ ਅਧਿਕਾਰੀਆਂ ਨੇ ਪਹਿਲੇ ਗੇੜ ‘ਚ ਕੰਪਨੀ ਦੇ ਵੱਖ-ਵੱਖ ਅਹੁਦਿਆਂ ਲਈ ਵਿਦਿਆਰਥੀਆਂ ਦਾ ਆਨ ਲਾਈਨ ਟੈੱਸਟ ਲਿਆ। ਚੋਣ ਪ੍ਰਕਿਰਿਆ ਦੇ ਆਖ਼ਰੀ ਗੇੜ ਦੌਰਾਨ ਕੰਪਨੀ ਦੇ ਅਧਿਕਾਰੀਆਂ ਵੱਲੋਂ ਸ਼ਾਰਟ ਲਿਸਟ ਕੀਤੇ ਗਏ 6 ਵਿਦਿਆਰਥੀਆਂ ਦੀ ਪਰਸਨਲ ਇੰਟਰਵਿਊ ਕੀਤੀ ਗਈ। ਇਨਫੋਸਿਸ ਕੰਪਨੀ ਦੇ ਅਧਿਕਾਰੀ ਆਈ.ਟੀ. ਜਗਤ ਵਿੱਚ ਹੋ ਰਹੀਆਂ ਨਵੀਨ ਤਬਦੀਲੀਆਂ ਬਾਰੇ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਬੋਲ ਚਾਲ ਦੀ ਭਾਸ਼ਾ ਤੋਂ ਬਹੁਤ ਪ੍ਰਭਾਵਿਤ ਹੋਏ। ਜਿਸ ਦੇ ਸਿੱਟੇ ਵਜੋਂ ਬਾਬਾ ਫ਼ਰੀਦ ਕਾਲਜ ਦੇ 4 ਵਿਦਿਆਰਥੀਆਂ ਦੀਪਕ ਕੁਮਾਰ (ਬੀ.ਸੀ.ਏ.), ਧਨੀਕਸ਼ਾ (ਬੀ.ਐਸ.ਸੀ. ਨਾਨ-ਮੈਡੀਕਲ), ਹਰਸ਼ਿਤਾ ਸਾਹੂ (ਬੀ.ਐਸ.ਸੀ. ਨਾਨ-ਮੈਡੀਕਲ) ਅਤੇ ਕੀਰਤੀ ਗੋਇਲ (ਬੀ.ਐਸ.ਸੀ. ਨਾਨ ਮੈਡੀਕਲ-ਕੰਪਿਊਟਰ ਸਾਇੰਸ) ਨੂੰ ਇਨਫੋਸਿਸ ਕੰਪਨੀ ਵੱਲੋਂ ਨੌਕਰੀ ਲਈ ਚੁਣ ਲਿਆ ਗਿਆ।
ਦੱਸਣਯੋਗ ਹੈ ਕਿ ਇਨਫੋਸਿਸ ਕੰਪਨੀ ਆਈ. ਟੀ ਖੇਤਰ ਦੀ ਸਭ ਤੋ ਮੋਹਰੀ ਕੰਪਨੀ ਹੈ ਜੋ ਤਕਨਾਲੋਜੀ, ਕੰਸਲਟੈਂਸੀ ਅਤੇ ਬਾਹਰੀ ਸਰੋਤ ਵਰਗੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ ਅਤੇ ਜਿਸ ਦੇઠ ਵਿਸ਼ਵ ਭਰ ਵਿੱਚ 73 ਸੇਲ ਅਤੇ ਮਾਰਕੀਟਿੰਗ ਦੇ ਦਫ਼ਤਰ ਅਤੇ 93ઠ ਵਿਕਾਸ ਕੇਂਦਰ ਸਥਾਪਿਤ ਹਨ। 8.25 ਬਿਲੀਅਨ ਯੂ. ਐਸ. ਡਾਲਰ ਦੇ ਕਾਰੋਬਾਰ ਵਾਲੀ ਇਸ ਕੰਪਨੀ ਦਾ ਵਪਾਰ 50 ਦੇਸ਼ਾਂ ਵਿੱਚ ਫੈਲਿਆ ਹੋਇਆ ਹੈઠ ਅਤੇ ਇਸ ਦੇ 1 ਲੱਖ 99 ਹਜ਼ਾਰ ਤੋਂ ਵਧੇਰੇ ਕਰਮਚਾਰੀ ਹਨ ।
ਕਾਲਜ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਇਨਫੋਸਿਸ ਲਈ ਚੁਣੇ ਗਏ ਵਿਦਿਆਰਥੀਆਂ ਦੀ ਇਸ ਅਹਿਮ ਪ੍ਰਾਪਤੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਚੋਟੀ ਦੀ ਬਹੁਕੌਮੀ ਕੰਪਨੀ ਵਿੱਚ ਇਨ੍ਹਾਂ ਵਿਦਿਆਰਥੀਆਂ ਦੀ ਪਲੇਸਮੈਂਟ ਹੋਣ ਨਾਲ ਕਾਲਜ ਦੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਭਵਿੱਖ ਵਿੱਚ ਅਜਿਹਾ ਅਵਸਰ ਹਾਸਲ ਕਰਨ ਦੀ ਪ੍ਰੇਰਨਾ ਮਿਲੇਗੀ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਵਿਦਿਆਰਥੀਆਂ ਦੀ ਇਸ ਸਫਲਤਾ ਦਾ ਸਿਹਰਾઠ ਹੋਣਹਾਰ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਅਧਿਆਪਕਾਂ ਸਿਰ ਬੰਨ੍ਹਿਆਂ ਜਿਨ੍ਹਾਂ ਨੇ ਸੰਸਥਾ ਵਿਖੇ ਲਾਗੂ ਇਨੋਵੇਟਿਵ ਟੀਚਿੰਗ ਮੈਥਡੋਲੋਜੀ ਰਾਹੀਂ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕੀਤਾ ਹੈ।