ਨਿਊ ਸਾਊਥ ਵੇਲਜ਼ ਅੰਦਰ ਨਵੀਂ ਸੂਚਨਾ ਅਤੇ ਨਿੱਜਤਾ ਕਮੇਟੀ ਗਠਿਤ

ਗ੍ਰਾਹਕ ਸੇਵਾਵਾਂ ਦੇ ਮੰਤਰੀ ਵਿਕਟਰ ਡੋਮੀਨੇਲੋ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਰਾਜ ਅੰਦਰ ਇੱਕ ਨਵੀਂ ਤੌਰ ਤੇ ਸੂਚਨਾ ਅਤੇ ਨਿੱਜਤਾ ਸਲਾਹਕਾਰ ਕਮੇਟੀ (Information and Privacy Advisory Committee) ਕਾਇਮ ਕੀਤੀ ਹੈ ਜਿਸਦੇ ਚੇਅਰ ਪਰਸਨ ਸੂਚਨਾ ਕਮਿਸ਼ਨਰ ਐਲਿਜ਼ਾਬੈਥ ਟਿਡ ਹੋਣਗੇ ਅਤੇ ਇਹ ਕਮੇਟੀ -ਗ੍ਰਾਹਕ ਸੇਵਾਵਾਂ, ਅਟਾਰਨੀ ਜਨਰਲ, ਘਰੇਲੂ ਹਿੰਸਾ, ਸੂਚਨਾ ਅਤੇ ਨਿੱਜਤਾ ਕਮਿਸ਼ਨ ਆਦਿ ਵਰਗੇ ਮੰਤਰਾਲਿਆਂ ਅਤੇ ਵਿਭਾਵਾਂ ਦੀ ਸਲਾਹਕਾਰ ਹੋਵੇਗੀ।
ਉਕਤ ਕਮੇਟੀ ਅੰਦਰ ਚੇਅਰਪਰਸਨ ਤੋਂ ਇਲਾਵਾ ਨਿੱਜਤਾ ਕਮਿਸ਼ਨਰ ਸਮਾਂਥਾ ਗਾਵੇਲ; ਅਤੇ ਇਨ੍ਹਾਂ ਤੋਂ ਇਲਾਵਾ ਹੋਰ ਆਂਕੜੇ ਅਤੇ ਕਾਨੂੰਨੀ ਮਾਹਿਰ (ਡਾ. ਇਆਨ ਓਪਰਮੈਨ – ਰਾਜ ਦੇ ਆਂਕੜਾ ਵਿਗਿਆਨੀ ਅਤੇ ਮੁੱਖੀ; ਸ੍ਰੀ ਬੈਰੀ ਸੈਂਡੀਸਨ -ਆਸਟ੍ਰੇਲੀਆਈ ਇੰਸਟੀਚਿਊਟ ਆਫ ਹੈਲਥ ਅਤੇ ਵੈਲਫੇਅਰ ਦੇ ਮੁੱਖ ਕਾਰਜਕਾਰੀ ਅਫ਼ਸਰ; ਪ੍ਰੋਫੈਸਰ ਲੀਰੀਆ ਬੈਨੇਟ ਮੋਸਿਸ -ਐਲਨਜ਼ ਹਬ ਫਾਰ ਟੈਕਨਾਲੋਜੀ ਦੇ ਡਾਇਰੈਕਟਰ ਅਤੇ ਯੂ.ਐਨ.ਐਸ.ਡਬਲਿਊ ਸਿਡਨੀ ਦੀ ਲਾਅ ਫੈਕਲਟੀ ਦੇ ਪ੍ਰੋਫੈਸਰ; ਸ੍ਰੀ ਮੈਲਕਮ ਕਰੋਂਪਟਨ -ਇਨਫਰਮੇਸ਼ਨ ਇੰਟੈਗਰਿਟੀ ਸੋਲਿਊਸ਼ਨਜ਼ ਪੀਈਵਾਈ ਲਿਮਟਡ ਦੇ ਸਲਾਹਕਾਰ; ਸ੍ਰੀ ਪੌਲ ਮੈਕਨਾਈਟ -ਭਾਈਚਾਰਕ ਅਤੇ ਨਿਆਂ ਵਾਲੇ ਵਿਭਾਗਾਂ ਦੇ ਕਾਰਜਕਾਰੀ ਡਾਇਰੈਕਟਰ; ਸ੍ਰੀ ਪੀਟਰ ਲਿਊਨਰਡ -ਡਾਟਾ ਸਿਨਰਜੀ ਦੇ ਪ੍ਰਿੰਸੀਪਲ ਅਤੇ ਯੂ.ਐਨ.ਐਸ.ਡਬਲਿਊ ਬਿਜਨਸ ਸਕੂਲ ਦੇ ਪ੍ਰੋਫੈਸਰ) ਸ਼ਾਮਿਲ ਕੀਤੇ ਗਏ ਹਨ।

Install Punjabi Akhbar App

Install
×