ਮੌਸਮ ਸ਼ੁਰੂ ਹੈ ਜ਼ੁਕਾਮ-ਫਲੂ ਦਾ

ਠੰਢੇ ਮੌਸਮ ਵਿਚ ਕੋਲਡ-ਫਲੂ ਦਾ ਅਸਰ ਬੱਚੇ, ਨੌਜਵਾਨ, ਗਰਭਵਤੀ ਔਰਤਾਂ ‘ਤੇ ਸੀਨੀਅਰਜ਼ ਜਿਆਦਾ ਦੇਖਿਆ ਜਾਂਦਾ ਹੈ। ਹਰ ਸਾਲ ਪੀਕ ਸਮਾਂ ਨਵੰਬਰ-ਦਸੰਬਰ ਤੋਂ ਫਰਵਰੀ ਦਾ ਹੁੰਦਾ ਹੈ। ਸਿਰਫ ਅਮਰੀਕਾ ਵਿਚ 1 ਬਿਲੀਅਨ ਤੋਂ ਵੱਧ ਲੋਕ ਜ਼ੁਕਾਮ ਦੇ ਸ਼ਿਕਾਰ ਹੁੰਦੇ ਹਨ। ਅੱਠ ਤੋਂ 25% ਫਲੂ ਦੇ ਘੇਰੇ ਵਿਚ ਆ ਜਾਂਦੇ ਹਨ। 2 ਮਿਲੀਅਨ ਤੋਂ ਵੱਧ ਕੇਵਲ ਅਮਰੀਕਾ ਵਿਚ ਸ਼ਿਕਾਰ ਲੋਕ ਹਸਪਤਾਲ ਵਿਚ ਐਡਮਿਟ ਹੁੰਦੇ ਹਨ। ਛੋਟੇ ਬੱਚੇ ਅਤੇ ਕਮਜੋਰ ਇਮੀਉਨਿਟੀ ਵਾਲੇ ਜ਼ੁਕਾਮ ਫਲੂ ਦੇ ਛੇਤੀ ਸ਼ਿਕਾਰ ਹੋ ਜਾਣ ਤੋਂ ਬਾਅਦ ਲੱਖਾਂ ਹੀ ਮੌਤ ਦੇ ਘੇਰੇ ਵਿਚ ਵੀ ਆ ਜਾਂਦੇ ਹਨ। 

ਹਰ ਸਾਲ ਲੱਖਾਂ ਕੈਨੇਡੀਅਨ ਫਲੂ ਦੇ ਘੇਰੇ ਵਿਚ ਆਉਂਦੇ ਹਨ, ਮੌਤਾਂ ਦੇ ਬਾਵਜ਼ੂਦ ਹਜਾਰਾਂ ਹੀ ਹਸਪਤਾਲ ਭਰਤੀ ਹੋਣ ਤੋਂ ਬਾਅਦ ਠੀਕ ਵੀ ਹੋ ਜਾਂਦੇ ਹਨ।  

ਦੋਵੇਂ ਹੀ ਵਾਇਰਸਾਂ ਕਾਰਨ ਹੁੰਦੇ ਹਨ। ਫਲੂ ਜਿਆਦਾ ਗੰਭੀਰ ਮੰਨਿਆ ਜਾਂਦਾ ਹੈ। ਵਾਇਰਸ ਦੀ ਪਕੜ ‘ਚ ਆਉਣ ਤੋਂ ਬਾਅਦ ਆਮ ਲੱਛਣ 1-4 ਦਿਨ ਵਿਚ ਅਤੇ ਬਿਮਾਰੀ ਸ਼ੁਰੂ ਹੋਣ ਤੋਂ ਬਾਅਦ 5-10 ਦਿਨ ਵਿਚ ਇਨਫੈਕਸ਼ਨ ਵਾਲੇ ਲੱਛਣ ਪੈਦਾ ਹੋ ਜਾਂਦੇ ਹਨ। ਦੇਖਿਆ ਜਾ ਰਿਹਾ ਹੈ ਕਿ ਵੈਕਸੀਨ ਕੋਲਡ ਯਾਨਿ ਸਰਦੀ ਤੋਂ ਨਹੀਂ ਬਚਾਉਂਦਾ ਬਲਕਿ ਫਲੂ ਤੋਂ ਬਚਾਉਂਦਾ ਹੈ। ਛੇ ਮਹੀਨੇ ਤੋਂ ਵੱਧ ਉਮਰ ਦੇ ਹਰ ਆਦਮੀ ਨੂੰ ਹਰ ਸਾਲ ਫਲੂ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਟੀਕਾਕਰਣ ਨੂੰ ਫਲੂ ਤੋਂ ਬਚਾਅ ਲਈ ਸਰਬੋਤਮ ਸੇਫਟੀ ਮੰਨੀ ਗਈ ਹੈ।ਪਿਛਲੇ 2 ਸਾਲਾਂ ਤੋਂ 162 ਮਿਲੀਅਨ ਤੋਂ 169 ਮਿਲੀਅਨ ਫਲੂ ਟੀਕੇ ਦੀਆਂ ਖੁਰਾਕਾਂ ਸੰਯੁਕਤ ਰਾਜ ਵਿਚ ਉਪਲਬਧ ਹੋਣ ਦੀ ਸੰਭਾਵਨਾ ਹੈ।

ਜ਼ੁਕਾਮ ਦੀ ਆਮ ਹਾਲਤ ਵਿਚ ਵਿਅਕਤੀ ਨੱਕ ਬੰਦ, ਸਾਹ ਲੈਣ ਵਿਚ ਮੁਸ਼ਕਲ, ਸੁਆਦ ‘ਤੇ ਗੰਧ ਮਹਿਸੂਸ ਨਾ ਹੋਣਾ, ਅੱਖਾਂ ਵਿਚ ਜਲਨ, ਸਾਈਨਸ ਦੀ ਸ਼ਿਕਾਇਤ, ਅਤੇ ਖੰਘ, ਸਿਰ ਦਰਦ, ਦੇ ਨਾਲ ਬੁਖਾਰ ਵੀ ਹੋ ਸਕਦਾ ਹੈ। ਫਲੂ ਜ਼ੁਕਾਮ ਤੋਂ ਅਲੱਗ ਕਿਸਮ ਦਾ ‘ਤੇ ਅਚਾਨਕ ਹੋ ਜਾਂਦਾ ਹੈ।ਫਲੂ ਦੀ ਹਾਲਤ ਵਿਚ ਠੰਡ ਮਹਿਸੂਸ ਹੋਣਾ, ਬੁਖਾਰ, ਗਲੇ ਵਿਚ ਖਰਾਸ਼, ਨੱਕ ਵਿੱਚੋਂ ਲਗਾਤਾਰ ਪਾਣੀ ਵਗਣਾ, ਮਾਸਪੇਸ਼ੀ-ਜੌੜਾਂ ਅੰਦਰ ਦਰਦ ਰਹਿਣਾ, ਥਕਾਵਟ ਅਤੇ ਸਿਰ-ਦਰਦ ਸ਼ੁਰੂ ਹੋ ਜਾਂਦਾ ਹੈ।ਬੱਚਿਆਂ ਅਤੇ ਸੀਨੀਅਰਜ਼ ਨੂੰ ਉਲਟੀਆਂ, ਦਸਤ ਵੀ ਲੱਗ ਸਕਦੇ ਹਨ।

ਫਲੂ ਠੀਕ ਹੋਣ ਨੂੰ 2 ਹਫਤੇ ਵੀ ਲੱਗ ਸਕਦੇ ਹਨ। ਕੰਪਲੀਕੇਸ਼ਨਜ਼ ਵਿਚ ਸਾਈਨਸ ਅਤੇ ਕੰਨ ਦੀ ਇਨਫੈਕਸ਼ਨ, ਫਲੂ ਵਾਇਰਸ-ਬੈਕਟਰੀਆ ਅਟੈਕ ਨਾਲ ਦਿਲ ਦੀ ਸੋਜ਼ਸ਼, ਦਿਮਾਗ ਦੀ ਕਮਜੋਰੀ ਦੇ ਨਾਲ ਫਲੂ ਬਿਗੜ ਕੇ ਜਾਨਲੇਵਾ ਰੋਗ ਨਮੂਨੀਆ ਦੀ ਸ਼ਕਲ ਵੀ ਲੈ ਸਕਦਾ ਹੈ। ਫਲੂ ਦੇ ਵਾਇਰਸ ਗਲਾ ਅਤੇ ਫੇਫੜਿਆਂ ‘ਤੇ ਅਟੈਕ ਕਰਦੇ ਹਨ। ਜ਼ੁਕਾਮ 50-80% ਰਾਈਨੋਵਾਇਰਸ ਦੀ ਇਨਫੈਕਸ਼ਨ ਅਤੇ ਇਨਫਲੂਐਨਜ਼ਾ ਅਤੇ ਪੈਰਾਇਨਫਲੂਐਨਜ਼ਾ ਵਾਇਰਸ, ਸਾਹ ਲੈਣ ਵਾਲੇ ਸਿੰਸੀਟੀਅਲ ਵਾਇਰਸ, ਐਂਟਰੋਵਾਇਰਸ’ਤੇ ਐਡਨੋਵਾਇਰਸ ਦੁਆਰਾ ਇਨਫੈਕਸ਼ਨ ਕਾਰਨ ਵੀ ਹੋ ਸਕਦਾ ਹੈ। ਇਹ ਵਾਇਰਸ ਉਦੋਂ ਫੈਲਦੇ ਹਨ ਜਦੋਂ ਲੋਕ ਫਲੂ, ਖਾਂਸੀ, ਛਿੱਕਾਂ ਮਾਰਨ ਦੇ ਨਾਲ ਗੱਲਾਂ ਕਰਦੇ ਹੋਏ, ਵਾਇਰਸ ਨਾਲ ਬੂੰਦਾਂ ਨੂੰ ਹਵਾ ਵਿਚ ਭੇਜਦੇ ਹਨ। ਫਲੂ ਵਾਇਰਸ ਇਨਫੈਕਟਿਡ ਵਸਤਾਂ ਨੂੰ ਛੂਹਣ ਨਾਲ ਅਤੇ ਆਪਣੇ ਮੂੰਹ, ਨੱਕ ‘ਤੇ ਅੱਖਾਂ ਨੂੰ ਟੱਚ ਕਰਨ ਨਾਲ ਹੋ ਜਾਂਦਾ ਹੈ।ਘੱਟ ਨਮੀ ਵਾਇਰਲ ਟ੍ਰਾਂਸਮਿਸ਼ਨ ਵਧਾ ਦਿੰਦੀ ਹੈ। ਖੁਸ਼ਕ ਹਵਾ ਛੋਟੀ ਵਾਇਰਲ ਬੂੰਦਾਂ ਨੂੰ ਦੂਰ ਤੱਕ ਫੈਲਾਉਂਦੀ ਹੈ। ਗੰਭੀਰ ਐਕਸਪੋਜਰ ਨਾਲ ਸਰੀਰ ਦਾ ਤਾਪਮਾਨ ਬਿਗੜ ਜਾਂਦਾ ਹੈ।

ਕੋਲਡ-ਫਲੂ ਦੀ ਆਮ ਹਾਲਤ ਵਿਚ ਆਰਾਮ ਲਈ ਅੱਗੇ ਲਿਖੇ ਉਪਾਅ ਕਰ ਸਕਦੇ ਹੋ:

ਅਨਰਜ਼ੀ ਲਈ ਗਰਮਾ-ਗਰਮ ਚਿਕਨ ਤੇ ਤਾਜ਼ੀ ਸਬਜ਼ੀਆਂ ਦਾ ਸੂਪ ਸਰੀਰ ਅੰਦਰ ਚਿੱਟੇ ਲਹੂ ਦੀ ਇੱਕ ਕਿਸਮ ਨਿਉਟ੍ਰੋਫਿਲਸ ਦੀ ਗਤੀ ਨੂੰ ਘਟਾ ਕੇ ਇਨਫੈਕਸ਼ਨ ਤੋਂ ਬਚਾ ਦਿੰਦਾ ਹੈ। ਘੱਟ ਸੋਡੀਅਮ ਸੂਪ ਸਰੀਰ ਨੂੰ ਹਾਈਡਰੇਟ ਕਰਨ ਵਿਚ ਮਦਦ ਕਰਦਾ ਹੈ।

ਜ਼ੁਕਾਮ-ਫਲੂ ਅਤੇ ਗਲੇ ਦੀ ਸੌਜ਼ ਦੀ ਹਾਲਤ ਵਿਚ ਆਰਾਮ ਲਈ ਤਾਜ਼ਾ ਜਿੰਜਰ, ਚੁਟਕੀ ਕਾਲੀ ਮਿਰਚ, 1 ਚਮਚ ਸ਼ਹਿਦ ਮਿਕਸ ਕਰਕੇ ਭੋਜਨ ਤੋਂ ਅੱਧਾ ਘੰਟਾ ਪਹਿਲਾਂ ਲੈ ਕੇ ਗਰਮ ਪਾਣੀ ਪੀਓ।

ਕੋਲਡ-ਫਲੂ ਲਈ ਵਿਟਾਮਿਨ ਸੀ ਸਰੀਰ ਵਾਲੇ ਪਦਾਰਥ ਨਿੰਬੂ, ਆਂਵਲਾ, ਅੰਗੂਰ, ਸੰਤਰਾ, ਸਟਰਾਬਰੀ, ਰਸਬੇਰੀ, ਪੱਤੇਦਾਰ ਸਾਗ, ਬਰੁਕੋਲੀ, ਪਾਲਕ, ਟਮਾਟਰ, ਹਰੀ ਮਿਰਚ, ਅੰਦਰ ਹਰ ਬਿਮਾਰੀ ਨਾਲ ਲੜਨ ਦੀ ਤਾਕਤ ਦਿੰਦਾ ਹੈ। ਸਰਦੀ ਦੇ ਮੌਸਮ ਵਿਚ ਵਿਟਾਮਿਨ ਸੀ ਦੇ ਇਸਤੇਮਾਲ ਨਾਲ ਸਾਹ-ਨਲੀ ਦੀ ਇਨਫੈਕਸ਼ਨ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਗਲੇ ਦੇ ਦਰਦ ਵਿਚ ਦਿਨ ਵਿਚ 3-4 ਬਾਰ ਨਮਕ-ਪਾਣੀ ਦੇ ਗਾਰਗਲਸ ਕਰੋ ਅਤੇ ਬੰਦ ਨੱਕ ਖੌਲਣ ਲਈ ਭਾਪ ਯਾਨਿ ਸਟੀਮ ਜਰੂਰ ਲਵੋ। ਕਾਟਨ ਬਾਲ (ਰੂਈ) ‘ਤੇ ਯੁਕਲਿਪਸ ਈਸੈਂਸ਼ੀਅਲ ਤੇਲ ਦੀ 2-3 ਬੂੰਦਾਂ ਪਾ ਕੇ ਇਨਹੇਲ ਕਰਨ ਨਾਲ ਆਰਾਮ ਮਹਿਸੂਸ ਕਰੋ।

ਕਮਰੇ ਦੇ ਅੰਦਰ ਦੀ ਨਮੀ ਨੂੰ ਦੂਰ ਕਰਨ ਲਈ ਹੁਮਿਡਫਾਇਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਕੋਲਡ-ਫਲੂ ਦੌਰਾਣ ਸਵੇਰੇ-ਸ਼ਾਮ ਗਰਮ ਸ਼ਾਵਰ ਲੈਣ ਨਾਲ ਆਰਾਮ ਮਿਲਦਾ ਹੈ।

ਸਵੇਰੇ ਸ਼ਾਮ ਆਯੁਰਵੈਦਿਕ ਦੇਸੀ ਚਾਹ ਪੀਓ। ਲੌਂਗ, ਚੋਟੀ ਇਲਾਚੀ ‘ਤੇ ਮਿਸਰੀ ਚੂਸਦੇ ਰਹੋ।

ਹੱਥਾਂ ਦੀ ਸਫਾਈ ਦਾ ਪੂਰਾ ਖਿਆਲ ਰੱਖੋ ਅਤੇ ਗਰਮ ਪਾਣੀ ‘ਤੇ ਸਾਬੁਨ ਨਾਲ ਧੋ ਕੇ ਆਪਣੇ ਹੱਥਾਂ ਨੂੰ ਸੇਨੀਟਾਈਜ਼ ਕਰਦੇ ਰਹੋ ਨੱਕ ਦੀ ਸਫਾਈ ਸਾਫਟ ਟਿਸ਼ੂ-ਪੇਪਰ ਨਾਲ ਕਰਨੀ ਚਾਹੀਦੀ ਹੈ।

ਅਨਿਲ ਧੀਰ (647.853.5800) healthmedia1@hotmail.com 

Install Punjabi Akhbar App

Install
×