ਇੰਡੋਜ਼ ਬ੍ਰਿਸਬੇਨ ਵੱਲੋਂ ਕਬੱਡੀ ਖਿਡਾਰੀਆਂ ਦਾ ਸਨਮਾਨ

IMG_9501

ਇੰਡੋਜ਼ ਸਿੱਖ ਕਮਿਊਨਿਟੀ ਇਨਾਲਾ ਵੱਲੋਂ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਖ਼ਾਲਸਾ ਪੰਥ ਦਾ ਪਹਿਲਾ ਸਿੱਖ ਰਾਜ ਸਥਾਪਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦਾ 300 ਸਾਲਾ ਸ਼ਹੀਦੀ ਪੁਰਬ ਮਨਾਇਆ ਗਿਆ। ਦੀਵਾਨ ਉਪਰੰਤ ਸਾਧ ਸੰਗਤ ਦੇ ਸਹਿਯੋਗ ਨਾਲ ਇੰਡੋਜ਼ ਸਪੋਰਟਸ ਅਕੈਡਮੀ ਦੀ ਕਬੱਡੀ ਟੀਮ ਦੇ ਖਿਡਾਰੀਆਂ ਨੂੰ ਗ੍ਰਿਫਿਥ ਵਿਖੇ ਹੋਏ ਸ਼ਹੀਦੀ ਟੂਰਨਾਮੈਂਟ ਉੱਤੇ ਬਿਹਤਰੀਨ ਖੇਡ ਕਲਾ ਦੇ ਜੌਹਰ ਵਿਖਾਉਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਥਾਨਕ ਲੇਬਰ ਪਾਰਟੀ ਦੇ ਕੌਂਸਲਰ, ਬ੍ਰਿਸਬੇਨ ਦੇ ਭਾਰਤੀ ਕੌਂਸਲੇਟ ਤੋਂ ਮਾਣਯੋਗ ਅਰਚਨਾ ਸਿੰਘ ਅਤੇ ਕੈਲਬਰਾ ਤੋਂ ਸੋਨਾਲ ਬਜਾਜ ਵਰਗੀਆਂ ਅਹਿਮ ਹਸਤੀਆਂ ਹਾਜ਼ਰ ਸਨ। ਇੰਡੋਜ ਸਪੋਰਟਸ ਅਕਾਦਮੀ ਤੋਂ ਬਲਦੇਵ ਸਿੰਘ ਨਿੱਝਰ, ਬੱਬੀ ਬੈਂਸ, ਪ੍ਰਧਾਨ ਅਮਰਜੀਤ ਸਿੰਘ ਮਾਹਲ, ਸੈਕਟਰੀ ਪਰਮਜੀਤ ਸਿੰਘ ਸਿਰਾਏ, ਜਰਨੈਲ ਸਿੰਘ ਬਾਸੀ, ਬਲਵਿੰਦਰ ਸਿੰਘ ਚੱਠਾ, ਤੇਜਾ ਸਿੰਘ ਸੋਮਲ, ਬਲਜੀਤ ਬੱਲੀ, ਰਛਪਾਲ ਸਿੰਘ ਹੇਅਰ, ਲੱਖਾ ਸਿੰਘ, ਹਰਜਿੰਦਰ ਸਿੰਘ ਬਾਸੀ, ਮਹਿੰਦਰ ਸਿੰਘ ਸੈਣੀ, ਮੇਜਰ ਸਿੰਘ, ਮਨਜੀਤ ਬੋਪਾਰਾਏ, ਸੇਵਾ ਸਿੰਘ ਢੰਡਾ, ਅਮਰੀਕ ਗੁਰਾਇਆ, ਹਰਦਿਆਲ ਬਿਨਿੰਗ ਸਮੇਤ ਕਈ ਸਹਿਯੋਗੀਆਂ ਸਦਕਾ ਖਿਡਾਰੀਆਂ ਦੀ ਹਰ ਪ੍ਰਕਾਰ ਦੀ ਮਦਦ ਕਰਨ ਨਾਲ ਅੱਜ ਕਬੱਡੀ ਨੂੰ ਉੱਚੇ ਮਿਆਰ ‘ਤੇ ਲੈ ਕੇ ਜਾ ਰਹੇ ਹਾਂ। ਇਸ ਮੌਕੇ ਕਬੱਡੀ ਖਿਡਾਰੀ ਕਿਰਨਜੀਤ ਸਿੰਘ ਗਰੇਵਾਲ (ਕਪਤਾਨ), ਜਸਵੰਤ ਸਿੰਘ ਗਰੇਵਾਲ, ਲਾਡ ਜੌਹਲ, ਜਤਿੰਦਰ ਨਿੱਝਰ, ਨਵਦੀਪ ਸਿੰਘ, ਤੇਜਿੰਦਰ ਕੂਨਰ, ਅਮਰਪ੍ਰੀਤ ਸਿੰਘ, ਬਲਵੰਤ ਸਿੰਘ ਤੱਕੜ, ਹਰਜਿੰਦਰ ਸਿੰਘ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।

Install Punjabi Akhbar App

Install
×